ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ

Sunday, Sep 05, 2021 - 01:30 PM (IST)

ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਬਜਵਾੜਾ ਵਿਖੇ ਰਹਿਣ ਵਾਲੇ ਪ੍ਰਵਾਸੀ ਮਜਦੂਰ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਪਤਨੀ ਨੀਤੂ ਦੀ ਲਾਸ਼ ਬਜਵਾੜਾ ਦੀ ਪੁਲੀ ਹੇਠਾਂ ਸੁੱਟ ਦਿੱਤੀ। ਮ੍ਰਿਤਕ ਨੀਤੂ ਦੇ ਭਰਾ ਵੱਲੋਂ ਦਿਤੀ ਜਾਣਕਾਰੀ ਮੁਤਾਬਕ ਊਸ ਦਾ ਜੀਜਾ ਨੀਰਜ ਪਿਛਲੇ 15 ਦਿਨਾਂ ਤੋਂ ਕੱਮ 'ਤੇ ਨਹੀਂ ਜਾ ਰਿਹਾ ਸੀ ਅਤੇ ਨਵਾਂ ਮੋਬਾਈਲ ਕਿਸ਼ਤਾ 'ਤੇ ਖ਼ਰੀਦ ਲਿਆਇਆ ਸੀ, ਜਿਸ ਕਾਰਨ ਉਸ ਦੀ ਭੈਣ ਅਤੇ ਜੀਜੇ ਵਿਚ ਝਗੜਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਸਟਰਾਂ ਤੇ ਮਾਫ਼ੀਆ ਦਾ ਰਾਜ, ਸਰਕਾਰ ਤੇ ਪੁਲਸ ਅਪਰਾਧ ਰੋਕਣ ’ਚ ਅਸਫ਼ਲ : ਅਸ਼ਵਨੀ ਸ਼ਰਮਾ

PunjabKesari

ਬੀਤੇ ਕੱਲ੍ਹ ਰਾਤ ਜੀਜੇ ਨੀਰਜ ਵੱਲੋਂ ਉਸ ਦੀ ਭੈਣ ਨੀਤੂ ਦਾ ਕਤਲ ਕਰਕੇ ਉਨ੍ਹਾਂ ਨੂੰ ਫੋਨ ਕੀਤਾ ਕਿ ਮੈਂ ਤੁਹਾਡੀ ਭੈਣ ਨੂੰ ਮਾਰ ਦਿੱਤਾ ਹੈ, ਜਿਸ ਤੋਂ ਬਾਦ ਨੀਤੂ ਦਾ ਪਰਿਵਾਰ ਊਸ ਨੂੰ ਲਭਣ ਲੱਗ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਸਵੇਰੇ ਨੀਰਜ ਦਾ ਫੋਨ ਫਿਰ ਤੋਂ ਆਇਆ ਕਿ ਮੈਨੂੰ ਇੱਧਰ-ਉਧਰ ਨਾ ਲੱਭੋ, ਪੁਲ 'ਤੇ ਜਾ ਕੇ ਵੇਖੋ, ਮੈਂ ਲਾਸ਼ ਨੂੰ ਬਜਵਾੜਾ ਦੀ ਪੁਲੀ ਹੇਠ ਸੁਟਿਆ ਹੈ। ਇਸ ਦੇ ਬਾਅਦ ਤੁਰੰਤ ਪਰਿਵਾਰਕ ਮੈਂਬਰ ਅਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਵੇਖਿਆ ਕਿ ਨੀਤੂ ਦੀ ਲਾਸ਼ ਓਥੇ ਪਈ ਹੋਈ ਸੀ।

PunjabKesari

ਮ੍ਰਿਤਕ ਨੀਤੂ ਦੇ ਭਰਾ ਦੇ ਬਿਆਨ ਮੁਤਾਬਕ ਪੁਲਸ ਵੱਲੋਂ ਮੁਲਜ਼ਮ ਨੀਰਜ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਨੀਰਜ ਅਤੇ ਮ੍ਰਿਤਕ ਨੀਤੂ ਦੇ 3 ਸਾਲ ਦੇ ਬੱਚੇ ਦੀ ਭਾਲ ਪੁਲਸ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮੋਗਾ ਰੈਲੀ ਵਿਚ ਹੋਏ ਟਕਰਾਅ 'ਤੇ ਡਾ. ਦਲਜੀਤ ਸਿੰਘ ਚੀਮਾ ਦਾ ਵੱਡਾ ਬਿਆਨ

PunjabKesari

PunjabKesari

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News