ਦੂਸਰੀ ਪਤਨੀ ਨਾਲ ਹੋਟਲ ''ਚ ਰਹਿੰਦੇ ਵਿਅਕਤੀ ਦੀ ਸ਼ੱਕੀ ਹਾਲਾਤ ''ਚ ਮੌਤ (ਵੀਡੀਓ)
Saturday, Jun 09, 2018 - 06:58 PM (IST)
ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਇਕ ਹੋਟਲ 'ਚ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਪਹਿਲਾਂ ਤੋਂ ਵਿਆਹੁਤਾ ਸੀ ਅਤੇ ਉਸਦੀ ਪਹਿਲੀ ਪਤਨੀ ਆਪਣੇ ਬੱਚੇ ਨਾਲ ਸਾਈਪ੍ਰਸ 'ਚ ਰਹਿੰਦੀ ਹੈ ਜਦਕਿ ਮ੍ਰਿਤਕ ਵਿਅਕਤੀ ਆਪਣੀ ਦੂਸਰੀ ਪਤਨੀ ਨਾਲ ਹੋਟਲ 'ਚ ਰਹਿ ਰਿਹਾ ਸੀ। ਮ੍ਰਿਤਕ ਦੀ ਦੂਸਰੀ ਪਤਨੀ ਸ਼ਿਲਪਾ ਮੁਤਾਬਿਕ ਉਸਦਾ ਪਤੀ ਨਹਾਉਣ ਲਈ ਬਾਥਰੂਮ 'ਚ ਗਿਆ ਸੀ, ਬਹੁਤ ਦੇਰ ਤੱਕ ਦਰਵਾਜ਼ਾ ਨਾ ਖੋਲ੍ਹਣ 'ਤੇ ਜਦੋਂ ਉਸਨੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਦੂਸਰੇ ਵਿਆਹ ਬਾਰੇ ਜਦੋਂ ਉਸਦੇ ਪਰਿਵਾਰ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਇਸ ਵਿਆਹ ਬਾਰੇ ਕੁਝ ਵੀ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ ਹੋਈ ਹੈ ਪਰ ਪੂਰੀ ਸੱਚਾਈ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਆਏਗੀ।