ਪਤਨੀ ਦੀਆਂ ਮਿੱਠੀਆਂ-ਪਿਆਰੀਆਂ ਗੱਲਾਂ 'ਚ ਆਏ ਨੌਜਵਾਨ ਦਾ ਸਭ ਕੁੱਝ ਲੁੱਟਿਆ, ਖ਼ੁਦ ਭਰਾ-ਭਰਜਾਈ ਸਣੇ ਪੁੱਜੀ ਕੈਨੇਡਾ
Monday, Nov 28, 2022 - 12:53 PM (IST)
ਜਗਰਾਓਂ (ਮਾਲਵਾ) : ਕੈਨੇਡਾ ਬੁਲਾਉਣ ਦਾ ਵਾਅਦਾ ਕਰਨ ਵਾਲੇ 3 ਲੋਕਾਂ ਖ਼ਿਲਾਫ਼ ਸੁਖਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੋਠੇ ਖੰਜੂਰਾ, ਅਗਵਾੜ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਉਕਤ ਲੋਕਾਂ ਨੇ 2 ਪਲਾਟਾਂ ਦੀ ਰਜਿਸਟਰੀ ਗਾਰੰਟੀ ਵਜੋਂ ਆਪਣੇ ਨਾਂ ਕਰਵਾ ਕੇ ਧੋਖਾਦੇਹੀ ਕੀਤੀ, ਜਿਨ੍ਹਾਂ 'ਚ ਰਣਜੀਤ ਪੁੱਤਰੀ ਚੰਦ ਸਿੰਘ (ਕੈਨੇਡਾ), ਜਸਵਿੰਦਰ ਸਿੰਘ ਪੁੱਤਰ ਚੰਦ ਸਿੰਘ, ਸਰਵਜੀਤ ਕੌਰ ਉਰਫ਼ ਸੰਦੀਪ ਪਤਨੀ ਜਸਵਿੰਦਰ ਸਿੰਘ ਨਿਵਾਸੀ ਪਿੰਡ ਸ਼ਾਮਲ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮਾਨ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
ਏ. ਐੱਸ. ਆਈ. ਗੁਰਚਰਨ ਸਿੰਘ ਅਨੁਸਾਰ ਪੀੜਤ ਸੁਖਜੀਤ ਵੱਲੋਂ 20 ਅਗਸਤ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਮੁੱਖ ਅਫ਼ਸਰ ਥਾਣਾ ਮਹਿਲਾ ਵੱਲੋਂ ਅਮਲ ’ਚ ਲਿਆਦੀ ਗਈ। ਪੜਤਾਲ ’ਚ ਪਾਇਆ ਗਿਆ ਕਿ ਮੁਲਜ਼ਮਾਂ ਨੇ ਮਿਲੀ-ਭੁਗਤ ਨਾਲ ਸ਼ਿਕਾਇਤ ਕਰਤਾ ਨੂੰ ਵਿਦੇਸ਼ ਕੈਨੇਡਾ ਬਲਾਉਣ ਦਾ ਵਾਅਦਾ ਕੀਤਾ। ਸੁਖਜੀਤ ਨੇ ਕਿਹਾ ਕਿ ਉਸ ਦੀ ਪਤਨੀ ਨੇ ਵਾਅਦਾ ਕੀਤਾ ਕਿ ਉਹ ਉਹ ਜਲਦੀ ਹੀ ਉਸ ਨੂੰ ਕੈਨੇਡਾ ਬੁਲਾ ਲਵੇਗੀ।
ਪਤਨੀ ਨੇ ਆਪਣੇ ਭਰਾ-ਭਰਜਾਈ ਨਾਲ ਮਿਲ ਕੇ ਉਸ ਨੂੰ ਭਰੋਸੇ 'ਚ ਲੈ ਲਿਆ ਅਤੇ ਉਸ ਦੇ 2 ਪਲਾਟ ਆਪਣੇ ਨਾਂ ਕਰਵਾ ਲਏ। ਇਸ ਤੋਂ ਬਾਅਦ ਉਸ ਦੀ ਪਤਨੀ ਆਪਣੇ ਭਰਾ-ਭਰਜਾਈ ਨਾਲ ਕੈਨੇਡਾ ਚਲੀ ਗਈ ਪਤੀ ਨੂੰ ਕੈਨੇਡਾ ਨਹੀਂ ਬੁਲਾਇਆ। ਇਸ ਮਾਮਲੇ ਸਬੰਧੀ ਐੱਸ. ਐੱਸ. ਪੀ ਲੁਧਿਆਣਾ (ਦਿਹਾਤੀ) ਦੇ ਹੁਕਮਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ