4 ਵਿਆਹ ਕਰਵਾਉਣ 'ਤੇ ਵੀ ਨਾ ਰੁਕਿਆ, ਪੈ ਗਿਆ ਖਿਲਾਰਾ, ਇਕ-ਦੂਜੇ ਦੇ ਗਲ਼ ਪਈਆਂ ਔਰਤਾਂ

Saturday, Nov 19, 2022 - 01:42 AM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਮਾਮਲਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਪਿੰਡ ਮੋਮਨਵਾਲ ਤੋਂ ਸਾਹਮਣੇ ਆਇਆ, ਜਿਥੋਂ ਦੀ ਬਲਜੀਤ ਕੌਰ ਜਿਸ ਦਾ ਦੂਜਾ ਵਿਆਹ ਘਰਦਿਆਂ ਦੀ ਰਜ਼ਾਮੰਦੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਦਿਆਲ ਸਿੰਘ ਨਾਲ ਹੋਇਆ ਸੀ। ਪਤੀ ਆਪਣੇ ਸਹੁਰੇ ਘਰ ਰਹਿੰਦਾ ਸੀ ਕਿਉਂਕਿ ਬਲਜੀਤ ਕੌਰ ਦੇ ਭਰਾ ਦੀ ਮੌਤ ਹੋ ਚੁੱਕੀ ਸੀ ਅਤੇ ਪਿਓ ਪਾਗਲ ਸੀ, ਜਿਸ ਕਰਕੇ ਉਹ ਆਪਣੇ ਪਤੀ ਨਾਲ ਆਪਣੇ ਪੇਕੇ ਘਰ ਹੀ ਰਹਿੰਦੀ ਸੀ। ਹੁਣ ਉਸ ਦਾ ਪਤੀ ਆਪਣੀ ਭੈਣ ਦੇ ਘਰ ਪਿੰਡ ਤਲਵੰਡੀ ਮੁਮਣ ਵਿਖੇ ਕਿਸੇ ਦੂਜੀ ਔਰਤ ਨਾਲ ਰਹਿ ਰਿਹਾ ਸੀ। ਇਸ ਦਾ ਪਤਾ ਲੱਗਦੇ ਹੀ ਬਲਜੀਤ ਕੌਰ ਨੇ ਉਸ ਦੀ ਭੈਣ ਦੇ ਘਰ ਪਹੁੰਚ ਕੇ ਖੂਬ ਹੰਗਾਮਾ ਕੀਤਾ। ਇਨਸਾਫ਼ ਦੀ ਗੁਹਾਰ ਲਾਉਂਦਿਆਂ ਉਸ ਨੇ ਕਿਹਾ ਕਿ ਪੁਲਸ ਨੂੰ ਸ਼ਿਕਾਇਤ ਕੀਤੇ ਵੀ ਇਕ ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਕਿਸੇ ਤਰ੍ਹਾਂ ਦਾ ਇਨਸਾਫ਼ ਨਹੀਂ ਮਿਲਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੇ ਮਜੀਠੀਆ 'ਤੇ ਪਲਟਵਾਰ ਕਰਦਿਆਂ ਸਟੇਜ ਤੋਂ ਕੀਤਾ ਵੱਡਾ ਐਲਾਨ, ਜਾਣੋ ਕੀ ਹੈ ਪੂਰਾ ਮਾਮਲਾ

ਪੀੜਤਾ ਨੇ ਦੱਸਿਆ ਕਿ ਉਸ ਦਾ 10 ਮਹੀਨੇ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਸੁਖਦਿਆਲ ਸਿੰਘ ਨਾਲ ਵਿਆਹ ਹੋਇਆ ਸੀ ਤੇ ਉਸ ਦੇ ਪਹਿਲਾਂ ਵੀ 3-4 ਵਿਆਹ ਹੋ ਚੁੱਕੇ ਹਨ। ਮੇਰਾ ਪਿਓ ਪਾਗਲ ਹੈ ਤੇ ਭਰਾ ਮੇਰੇ ਦੀ ਮੌਤ ਹੋ ਚੁੱਕੀ ਹੈ, ਜਿਸ ਕਰਕੇ ਉਹ ਸਾਡੇ ਘਰ ਰਹਿੰਦਾ ਸੀ ਪਰ ਉਸ ਵੱਲੋਂ ਮੇਰੇ ਪਾਗਲ ਪਿਓ ਨਾਲ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ। ਪੀੜਤਾ ਨੇ ਕਿਹਾ ਕਿ ਹੁਣ ਪਤਾ ਲੱਗਾ ਕਿ ਉਸ ਦਾ ਪਤੀ ਆਪਣੀ ਭੈਣ ਦੇ ਘਰ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਹੈ, ਜੋ ਜੰਮੂ ਦੀ ਰਹਿਣ ਵਾਲੀ ਹੈ। ਇਸ ਕਰਕੇ ਅੱਜ ਉਹ ਸਮਾਜਸੇਵੀ ਸੰਸਥਾ ਨੂੰ ਨਾਲ ਲੈ ਕੇ ਉਸ ਦੀ ਭੈਣ ਦੇ ਘਰ ਆਈ ਹੈ। ਇਹ ਘਰ ਨਹੀਂ ਸੀ ਪਰ ਜਦ ਘਰ ਆਇਆ ਤਾਂ ਆਉਂਦੇ ਹੀ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਨੇ ਕਿਹਾ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ।

ਇਹ ਵੀ ਪੜ੍ਹੋ : Winter Diseases: ਸਰਦੀਆਂ 'ਚ ਸਾਹ ਦੀਆਂ ਇਹ ਬਿਮਾਰੀਆਂ ਰੋਕ ਨਾ ਦੇਣ ਜ਼ਿੰਦਗੀ! ਹੁਣ ਤੋਂ ਹੀ ਹੋ ਜਾਓ Alert

ਬਲਜੀਤ ਕੌਰ ਦੇ ਪਤੀ ਤੇ ਉਸ ਦੀ ਭੈਣ ਨੇ ਦੱਸਿਆ ਕਿ ਉਹ ਸਾਡੇ 'ਤੇ ਗਲਤ ਆਰੋਪ ਲਗਾ ਰਹੀ ਹੈ। ਉਹ ਜਿਸ ਔਰਤ ਦੀ ਗੱਲ ਕਰ ਰਹੀ ਹੈ, ਉਹ ਉਸ ਦੀ ਰਜ਼ਾਮੰਦੀ ਨਾਲ ਰਹਿ ਰਹੀ ਹੈ। ਪਹਿਲਾਂ ਇਹੋ ਔਰਤ ਬਲਜੀਤ ਕੌਰ ਦੇ ਘਰ ਰਹਿੰਦੀ ਸੀ, ਇਸ ਦਾ ਪਿਓ ਉਸ ਨਾਲ ਗਲਤ ਹਰਕਤਾਂ ਕਰਦਾ ਸੀ, ਜਿਸ ਕਰਕੇ ਉਹ ਮੇਰੇ ਕੋਲ ਆ ਕੇ ਰਹਿਣ ਲੱਗ ਪਈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਗਲਤ ਕੰਮ ਨਹੀਂ ਕਰਵਾਇਆ ਜਾਂਦਾ, ਜੇਕਰ ਇਸ ਨੇ ਰਹਿਣਾ ਹੈ ਤਾਂ ਇਹ ਰਹਿ ਸਕਦੀ ਹੈ। ਦੂਜੇ ਪਾਸੇ ਜਿਸ ਔਰਤ ਨਾਲ ਸੁਖਦਿਆਲ ਸਿੰਘ ਰਹਿ ਰਿਹਾ ਹੈ, ਉਸ ਨੇ ਦੱਸਿਆ ਕਿ ਮੈਂ ਆਪਣੇ ਪਤੀ ਦੀ ਮਰਜ਼ੀ ਨਾਲ ਇੱਥੇ ਰਹਿ ਰਹੀ ਹਾਂ। ਉਸ ਨੇ ਕਿਹਾ ਕਿ ਮੇਰੇ ਘਰਵਾਲਾ ਅਕਸਰ ਮੇਰੇ ਨਾਲ ਕੁੱਟਮਾਰ ਕਰਦਾ ਸੀ ਤੇ ਮੈਂ ਕੰਮ ਦੀ ਤਲਾਸ਼ 'ਚ ਇੱਥੇ ਆਈ ਹੋਈ ਹਾਂ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News