ਪਤਨੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ''ਤੇ ਪਤੀ ਖਿਲਾਫ ਮਾਮਲਾ ਦਰਜ

Sunday, Jun 11, 2017 - 07:15 PM (IST)

ਪਤਨੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ''ਤੇ ਪਤੀ ਖਿਲਾਫ ਮਾਮਲਾ ਦਰਜ

ਖਰੜ (ਰਣਬੀਰ, ਸ਼ਸ਼ੀ, ਅਮਰਦੀਪ) : ਖਰੜ ਦੀ ਰਹਿਣ ਵਾਲੀ ਇਕ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਅਧੀਨ ਸਿਟੀ ਪੁਲਸ ਵਲੋਂ ਉਸਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐੱਸ. ਐੱਸ. ਪੀ. ਜ਼ਿਲਾ ਮੋਹਾਲੀ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਸਦਾ ਵਿਆਹ ਸਾਲ 2010 ਅੰਦਰ ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨਾਲ ਹੋਇਆ। ਵਿਆਹ ਮਗਰੋਂ ਉਸਦਾ ਪਤੀ ਅਕਸਰ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਤੰਗ ਪ੍ਰੇਸ਼ਾਨ ਕਰਨ ਲੱਗਾ। ਜਿਸ ਨੂੰ ਲੈਕੇ ਉਨ੍ਹਾਂ ਦਰਮਿਆਨ ਅਣਬਣ ਰਹਿਣ ਲੱਗੀ। ਸ਼ਿਕਾਇਤਕਰਤਾ ਮੁਤਾਬਕ ਉਸਦੇ ਮਾਪਿਆਂ ਵਲੋਂ ਪਤੀ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਾਵਜੂਦ ਉਸ 'ਤੇ ਕਿਸੇ ਤਰ੍ਹਾਂ ਕੋਈ ਅਸਰ ਨਾ ਹੋਇਆ। ਉਸਦੇ ਪਤੀ ਦਾ ਵਰਤਾਅ ਉਸ ਨਾਲ ਉਸੇ ਤਰ੍ਹਾਂ ਜਾਰੀ ਰਿਹਾ ਅਖੀਰ ਤੰਗ ਆ ਕੇ ਇਸਦੀ ਸ਼ਿਕਾਇਤ ਪੁਲਸ ਮੁੱਖੀ ਨੂੰ ਦਿੱਤੀ ਗਈ। ਜਿਸਦੀ ਜਾਂਚ ਮਗਰੋਂ ਉਸ ਨੂੰ ਸਹੀ ਪਾਕੇ ਪੁਲਸ ਨੇ ਪਤੀ ਖਿਲਾਫ ਮਾਮਲਾ ਦਰਜ ਕਰਦਿਆਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News