ਵਿਅਕਤੀ ਨੂੰ ਟੱਕਰ ਮਾਰਨ ਵਾਲੇ ਤੇਜ਼ ਰਫ਼ਤਾਰ ਐਕਟਿਵਾ ਸਵਾਰ ''ਤੇ ਪਰਚਾ ਦਰਜ

Friday, May 01, 2026 - 04:03 PM (IST)

ਵਿਅਕਤੀ ਨੂੰ ਟੱਕਰ ਮਾਰਨ ਵਾਲੇ ਤੇਜ਼ ਰਫ਼ਤਾਰ ਐਕਟਿਵਾ ਸਵਾਰ ''ਤੇ ਪਰਚਾ ਦਰਜ

ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਜਲਾਲਾਬਾਦ ਪੁਲਸ ਨੇ ਟੱਕਰ ਮਾਰਨ ਵਾਲੇ ਤੇਜ਼ ਰਫ਼ਤਾਰ ਅਣਪਛਾਤੇ ਐਕਟਿਵਾ ਸਵਾਰ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਨਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਚੱਕ ਪੰਜ ਕੋਹੀ ਉਰਫ ਕੱਚਾ ਕਾਲਾ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਉਸ ਨੇ ਕਿਹਾ ਸੀ ਕਿ ਪਿੰਡ ਫਲੀਆਂਵਾਲਾ ਖੋਲ੍ਹ ਸਥਿਤ ਫੈਕਟਰੀ ਕੋਲ ਇੱਕ ਅਣਪਛਾਤੇ ਐਕਟਿਵਾ ਚਾਲਕ ਨੇ ਉਸਦੇ ਪਿਤਾ ਹਰਦਿਆਲ ਸਿੰਘ ਪੁੱਤਰ ਅਜੀਤ ਸਿੰਘ ਨੂੰ ਬੜੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ। ਜਿਸ 'ਤੇ ਧਾਰਾ 106, 281 ਬੀ.ਐਨ.ਐਸ. ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।


author

Babita

Content Editor

Related News