ਝਗੜੇ ਦੌਰਾਨ ਪਤਨੀ ਹੱਥੋਂ ਮਾਰਿਆ ਗਿਆ ਪਤੀ

Saturday, Aug 24, 2019 - 05:55 PM (IST)

ਝਗੜੇ ਦੌਰਾਨ ਪਤਨੀ ਹੱਥੋਂ ਮਾਰਿਆ ਗਿਆ ਪਤੀ

ਦੇਵੀਗੜ੍ਹ (ਭੁਪਿੰਦਰ) : ਥਾਣਾ ਜੁਲਕਾਂ ਅਧੀਨ ਪਿੰਡ ਮਾੜੂ ਵਿਖੇ ਪਤਨੀ ਹੱਥੋਂ ਪਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਪਤਨੀ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਰਨੈਲ ਸਿੰਘ ਲੇਟ ਬਸੰਤ ਸਿੰਘ ਨੇ ਦੱਸਿਆ ਕਿ ਥਾਣਾ ਜੁਲਕਾਂ ਅਧੀਨ ਪਿੰਡ ਮਾੜੂ ਵਿਖੇ 5 ਅਗਸਤ ਨੂੰ ਜਰਨੈਲ ਸਿੰਘ ਪੁੱਤਰ ਲੇਟ ਬਸੰਤ ਰਾਮ ਦੇ ਭਰਾ ਡਿਪਟੀ ਸਿੰਘ ਦੀ ਮੌਤ ਹੋ ਗਈ ਸੀ। 

ਉਸ ਸਮੇਂ ਮੁਦਈ ਜਾਂ ਉਸ ਦੇ ਪਰਿਵਾਰ ਨੂੰ ਡਿਪਟੀ ਸਿੰਘ ਦੀ ਮੌਤ ਬਾਰੇ ਕੋਈ ਸ਼ੱਕ ਨਹੀਂ ਸੀ ਅਤੇ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਹੀ ਕੀਤੀ ਗਈ ਸੀ ਪਰ ਹੁਣ ਪਤਾ ਲੱਗਾ ਕਿ ਉਸ ਰਾਤ ਮ੍ਰਿਤਕ ਡਿਪਟੀ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਿਚਕਾਰ ਝਗੜਾ ਹੋਇਆ ਸੀ ਤੇ ਮ੍ਰਿਤਕ ਡਿਪਟੀ ਸਿੰਘ ਦੀ ਪਤਨੀ ਦੇ ਹੱਥ ਝਗੜੇ ਦੌਰਾਨ ਮ੍ਰਿਤਕ ਦਾ ਪਰਨਾ ਆਉਣ ਕਾਰਨ ਡਿਪਟੀ ਸਿੰਘ ਦਾ ਘਲਾ ਘੁੱਟ ਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਹੁਣ ਥਾਣਾ ਜੁਲਕਾਂ ਦੀ ਪੁਲਸ ਨੇ ਮ੍ਰਿਤਕ ਡਿਪਟੀ ਸਿੰਘ ਦੀ ਪਤਨੀ ਖਿਲਾਫ ਧਾਰਾ 304 ਆਈ.ਪੀ.ਸੀ. ਤਹਿਤ ਮਾਮਲਾ ਨੰਬਰ 105 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News