ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਬੱਚਿਆਂ ਸਮੇਤ ਨਿਗਲਿਆ ਸੀ ਜ਼ਹਿਰ, ਧੀ ਤੋਂ ਬਾਅਦ ਹੁਣ ਪਿਤਾ ਦੀ ਵੀ ਮੌਤ

Monday, Feb 22, 2021 - 06:21 PM (IST)

ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਬੱਚਿਆਂ ਸਮੇਤ ਨਿਗਲਿਆ ਸੀ ਜ਼ਹਿਰ, ਧੀ ਤੋਂ ਬਾਅਦ ਹੁਣ ਪਿਤਾ ਦੀ ਵੀ ਮੌਤ

ਸ੍ਰੀ ਮੁਕਤਸਰ ਸਾਹਿਬ (ਰਿਣੀ/ ਪਵਨ)- ਸਥਾਨਕ ਜੋਧੂ ਕਾਲੋਨੀ ਵਾਸੀ ਇਕ ਵਿਅਕਤੀ ਜੋ ਕਿ ਇਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਾ ਸੀ ਨੇ ਬੀਤੀ 17 -18 ਫਰਵਰੀ ਦੀ ਦਰਮਿਆਨੀ ਰਾਤ ਬੱਚਿਆਂ ਸਮੇਤ ਜ਼ਹਿਰੀਲੀ ਵਸਤੂ ਨਿਗਲ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧੂ ਕਾਲੋਨੀ ਵਾਸੀ ਨਵੀਨ ਕੁਮਾਰ ਉਰਫ਼ ਭੋਲਾ (40), ਉਸਦੀ ਬੇਟੀ ਤਾਨੀਆ (7) ਅਤੇ ਬੇਟਾ ਕਬੀਰ (5) ਨੂੰ ਅੱਜ ਗੰਭੀਰ ਹਾਲਤ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਡਾਕਟਰ ਅਨੁਸਾਰ ਇਨ੍ਹਾਂ ਤਿੰਨਾਂ ਨੇ ਹੀ ਕੋਈ ਜ਼ਹਿਰੀਲੀ ਵਸਤੂ ਨਿਗਲੀ ਹੋਈ ਸੀ। ਗੰਭੀਰ ਹਾਲਤ ਨੂੰ ਦੇਖਦਿਆ ਤਿੰਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਜਵਾਨ ਨੇ ਚਾੜ੍ਹਿਆ ਚੰਨ, ਕੀਤੀ ਕਰਤੂਤ ਨੇ ਦਾਗਦਾਰ ਕਰ ਦਿੱਤੀ ਖਾਕੀ

ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ ਤਾਨੀਆ (7) ਦੀ ਮੌਤ ਹੋ ਗਈ ਜਦਕਿ ਗੰਭੀਰ ਹਾਲਤ ਵਿਚ ਇਲਾਜ ਅਧੀਨ ਨਵੀਨ ਭੋਲਾ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਅੱਜ ਮੌਤ ਹੋ ਗਈ ਜਦਕਿ ਬੇਟਾ ਕਬੀਰ ਇਲਾਜ ਅਧੀਨ ਹੈ। ਉਧਰ ਪੁਲਸ ਨੇ ਭੋਲਾ ਦੇ ਭਰਾ ਮੁਨੀਸ਼ ਦੇ ਬਿਆਨਾਂ 'ਤੇ ਅਮਨ ਕੁਮਾਰ, ਉਸਦੀ ਮਾਤਾ ਸੀਤਾ ਰਾਣੀ ਅਤੇ ਭੋਲਾ ਦੀ ਪਤਨੀ ਪ੍ਰਿਯੰਕਾ ਤੇ ਆਈ ਪੀ ਸੀ ਦੀ ਧਾਰਾ 306, 511, 506 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੱਟੀ 'ਚ ਵਿਆਹ ਵਾਲੇ ਘਰ ਡੀ. ਜੇ. 'ਤੇ ਚੱਲੀਆਂ ਗੋਲ਼ੀਆਂ, 13 ਸਾਲਾ ਬੱਚੇ ਦੀ ਮੌਤ

ਬਿਆਨਾਂ ਵਿਚ ਮੁਨੀਸ਼ ਨੇ ਕਿਹਾ ਕਿ ਕਥਿਤ ਤੌਰ 'ਤੇ ਭੋਲਾ ਦੀ ਪਤਨੀ ਦੇ ਨਜਾਇਜ਼ ਸਬੰਧ ਅਮਨ ਨਾਲ ਸਨ ਅਤੇ ਇਸ ਵਿਚ ਅਮਨ ਦੇ ਮਾਤਾ ਪਿਤਾ ਭਾਗੀਦਾਰ ਸਨ । ਇਨ੍ਹਾਂ ਸਬੰਧਾਂ ਤੋਂ ਤੰਗ ਆ ਭੋਲਾ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਆਪਣੇ ਪਿਤਾ ਨੂੰ ਵੇਖ ਬੇਟੀ ਤਾਨੀਆ ਅਤੇ ਬੇਟੇ ਕਬੀਰ ਨੇ ਵੀ ਜ਼ਹਿਰੀਲੀ ਵਸਤੂ ਨਿਗਲ ਲਈ। ਇਥੇ ਵਰਨਣਯੋਗ ਹੈ ਕਿ  ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਇਸ ਵਿਅਕਤੀ ਨੇ ਆਪਣੇ ਮੋਬਾਇਲ ਤੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਇਕ ਅਮਨ ਅਤੇ ਉਸਦੀ ਮਾਤਾ ਸੀਤਾ ਰਾਣੀ ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਨੇ ਉਸਦੀ ਪਤਨੀ ਦੀ ਪਹਿਲਾਂ ਇਤਰਾਜ਼ਯੋਗ ਵੀਡੀਓ ਬਣਾਈ ਅਤੇ ਫਿਰ ਵੀਡੀਓ ਨੂੰ ਇੰਟਰਨੈਟ 'ਤੇ ਪਾਉਣ ਦੀ ਧਮਕੀ ਦੇ ਉਸ ਨੂੰ ਬਲੈਕਮੇਲ ਕਰਦੇ ਸਨ ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਤੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਹਿਲਾਂ ਪੁੱਤ ਵੀ ਦੇ ਚੁੱਕਾ ਸੀ ਜਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News