ਪ੍ਰੇਮ ਸੰਬੰਧਾਂ ਦੇ ਸ਼ੱਕ ’ਚ ਪਤੀ ਨੇ ਸ਼ਰੇਆਮ ਬੇਰਹਿਮੀ ਨਾਲ ਕੁੱਟੀ ਪਤਨੀ
Tuesday, Aug 27, 2019 - 10:26 AM (IST)

ਮੋਗਾ—ਲੋਕਾਂ ਦੇ ਘਰਾਂ ’ਚ ਕੰਮ ਕਰਕੇ ਘਰ ਦਾ ਖਰਚਾ ਚਲਾਉਣ ਵਾਲੀ ਮਹਿਲਾ ਨੂੰ ਪਤੀ ਨੇ ਚਰਿੱਤਰ ਦੇ ਸ਼ੱਕ ਦੇ ਚੱਲਦੇ ਬਿਜਲੀ ਦੀਆਂ ਤਾਰਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਜ਼ਖਮੀ ਕਰ ਦਿੱਤਾ। ਮਹਿਲਾ ਨੂੰ ਉਸ ਦੇ ਸਹੁਰਿਆਂ ਵਾਲਿਆਂ ਨੇ ਸਰਕਾਰੀ ਹਸਪਤਾਲ ਪਹੁੰਚਾਇਆ। ਹਸਪਤਾਲ ਪ੍ਰਸ਼ਾਸਨ ਵਲੋਂ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪਿੰਡ ਕੋਟਲਾ ਰਾਏਕਾ ਨਿਵਾਸੀ ਪੀੜਤ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ। ਵਿਆਹ ਦੇ ਬਾਅਦ ਹੀ ਉਸ ਦੇ ਪਤੀ ਜਗਦੀਪ ਸਿੰਘ ਛੋਟੀ-ਛੋਟੀ ਗੱਲ ’ਤੇ ਮਾਰਕੁੱਟ ਕਰਦਾ ਆ ਰਿਹਾ ਹੈ। ਉਹ ਪਿੰਡ ਦੇ ਇਕ ਘਰ ’ਚ ਪੱਕੇ ਤੌਰ ’ਤੇ ਕੰਮ ਕਰਦੀ ਹੈ। ਇਸ ਦੇ ਬਦਲੇ ਉਸ ਨੂੰ 7 ਹਜ਼ਾਰ ਰੁਪਏ ਮਹੀਨੇ ਤਨਖਾਹ ਮਿਲਦੀ ਹੈ। ਐਤਵਾਰ ਨੂੰ ਘਰ ਪਹੁੰਚਣ ’ਚ ਲੇਟ ਹੋ ਗਈ ਤਾਂ ਪਤੀ ਨੇ ਗੈਰ-ਕਾਨੂੰਨੀ ਸਬੰਧਾਂ ਦਾ ਦੋਸ਼ ਲਗਾਉਂਦੇ ਹੋਏ ਬਿਜਲੀ ਦੀਆਂ ਤਾਰਾਂ ਨਾਲ ਬੁਰੀ ਤਰ੍ਹਾਂ ਕੁੱਟ ਦਿੱਤਾ। ਉਨ੍ਹਾਂ ਦੀਆਂ ਚੀਖਾਂ ਸੁਣ ਕੇ ਪਿੰਡ ਦੇ ਲੋਕ ਉਸ ਨੂੰ ਛੁਡਵਾਉਣ ਲਈ ਘਰ ਪਹੁੰਚੇ ਤਾਂ ਪਤੀ ਨੇ ਇੱਟਾਂ ਅਤੇ ਰੋਡੇ ਮਾਰ ਕੇ ਭਜਾ ਦਿੱਤਾ। ਉਸ ਦੇ ਵਲੋਂ ਪੁਲਸ ਕੰਟਰੋਲ ਰੂਮ ’ਚ ਫੋਨ ਕਰਕੇ ਮਾਰਕੁੱਟ ਕੀਤੀ ਅਤੇ ਜਾਣਕਾਰੀ ਦੇਣ ’ਤੇ ਰੈਪਿਡ ਐਕਸ਼ਨ ਫੋਰਸ ਦੀ ਗੱਡੀ ਪਹੁੰਚੀ। ਉਸ ਦੇ ਘਰੋਂ ਬਾਹਰ ਨਿਕਲਾ ਅਤੇ ਸੱਸ ਜਸਵਿੰਦਰ ਕੌਰ ਅਤੇ ਸਹੁਰਾ ਗੁਰਜੰਟ ਸਿੰਘ ਨੇ ਉਸ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਮੋਗਾ ’ਚ ਲਿਆ ਕੇ ਦਾਖਲ ਕਰਵਾਇਆ।