ਵਿਧਵਾ ਮਾਂ ਨੇ ਆਪਣੀ ਹੀ ਧੀ ਨਾਲ ਜੋ ਡਰਾਮਾ ਖੇਡਿਆ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ

Monday, Mar 25, 2024 - 03:27 PM (IST)

ਵਿਧਵਾ ਮਾਂ ਨੇ ਆਪਣੀ ਹੀ ਧੀ ਨਾਲ ਜੋ ਡਰਾਮਾ ਖੇਡਿਆ, ਸੁਣ ਤੁਸੀਂ ਵੀ ਹੋ ਜਾਵੋਗੇ ਹੈਰਾਨ

ਮੋਗਾ (ਵਿਪਨ) : ਮੋਗਾ ਦੇ ਕਸਬਾ ਬਾਘਾਪੁਰਾਣਾ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਧਵਾ ਔਰਤ ਨੇ ਖ਼ੁਦ ਦੇ ਅਗਵਾ ਹੋਣ ਦਾ ਡਰਾਮਾ ਰਚ ਕੇ ਆਪਣੀ ਹੀ ਧੀ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਮੰਗ ਲਈ। ਫਿਲਹਾਲ ਪੁਲਸ ਨੇ ਮਾਂ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਸ ਦੀ ਸੂਚਨਾ ਦੋਸ਼ੀ ਔਰਤ ਦੀ ਧੀ ਵਲੋਂ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਇਸ ਘਟਨਾ ਦਾ ਪਰਦਾਫਾਸ਼ ਹੋਇਆ।

ਇਹ ਵੀ ਪੜ੍ਹੋ : PSEB ਨੇ ਨਵੇਂ ਸੈਸ਼ਨ ਲਈ ਸਕੂਲਾਂ ਨੂੰ ਜਾਰੀ ਕੀਤੇ ਹੁਕਮ, ਪੜ੍ਹੋ ਕੀ ਹੈ ਪੂਰੀ ਖ਼ਬਰ

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਦਲਬੀਰ ਸਿੰਘ ਨੇ ਦੱਸਿਆ ਕਿ ਵਿਧਵਾ ਔਰਤ ਰਾਜਵੀਰ ਕੌਰ ਕਾਮਿਆਨਾ ਦੀ ਰਹਿਣ ਵਾਲੀ ਹੈ ਅਤੇ ਆਪਣੇ ਧੀ-ਜਵਾਈ ਕੋਲ ਹੀ ਰਹਿੰਦੀ ਹੈ। ਉਹ ਘਰੋਂ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਸੀ ਅਤੇ ਮੁੜ ਘਰ ਨਾ ਆਈ। ਇਸ ਤੋਂ ਬਾਅਦ ਉਸ ਨੇ ਆਪਣੇ ਅਗਵਾ ਹੋਣ ਦੀ ਨਕਲੀ ਵੀਡੀਓ ਬਣਾ ਕੇ ਆਪਣੇ ਜਵਾਈ ਨੂੰ ਭੇਜੀ ਅਤੇ 30 ਹਜ਼ਾਰ ਰੁਪਏ ਦੀ ਫਿਰ਼ੌਤੀ ਮੰਗੀ।

ਇਹ ਵੀ ਪੜ੍ਹੋ : ਹੋਲੇ ਮਹੱਲੇ 'ਤੇ ਛੋਟੀ ਭੈਣ ਤੋਂ ਕਰਵਾ ਰਿਹਾ ਸੀ ਇਹ ਕੰਮ, ਹਰਜੋਤ ਬੈਂਸ ਦੀ ਪਈ ਨਜ਼ਰ ਤਾਂ ਦੇਖੋ ਕੀ ਹੋਇਆ (ਵੀਡੀਓ)

ਜਦੋਂ ਵਿਧਵਾ ਔਰਤ ਦੀ ਧੀ ਨੇ ਪੁਲਸ ਨੇ ਇਸ ਸਭ ਬਾਰੇ ਦੱਸਿਆ ਤਾਂ ਪੁਲਸ ਨੇ ਡੂੰਘਾਈ ਨਾਲ ਜਾਂਚ ਕਰਦੇ ਹੋਏ ਵਿਧਵਾ ਔਰਤ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਮਾਂ ਨੇ ਆਪਣੀ ਹੀ ਧੀ ਨਾਲ ਇੰਨੀ ਵੱਡੀ ਸਾਜ਼ਿਸ਼ ਕਿਉਂ ਰਚੀ ਅਤੇ ਝੂਠੇ ਦੋਸ਼ ਕਿਉਂ ਲਾਏ ਕਿ ਉਸ 'ਤੇ ਜ਼ੁਲਮ ਹੋ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਅਸਲ ਸੱਚਾਈ ਸਾਹਮਣੇ ਆ ਸਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News