ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ
Saturday, Oct 19, 2024 - 06:26 PM (IST)
ਤਰਨਤਾਰਨ (ਰਮਨ)-ਦੇਸ਼ ’ਚ ਆਏ ਦਿਨ ਛੋਟੀ ਉਮਰ ’ਚ ਦਿਲ ਦਾ ਦੌਰਾ ਪੈਣ ਦੌਰਾਨ ਮੌਤ ਦੀ ਦਰ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਦਾ ਡਾਕਟਰੀ ਮਾਹਿਰਾਂ ਦੇ ਅਨੁਸਾਰ ਮੁੱਖ ਕਾਰਨ ਜ਼ਿਆਦਾ ਦਿਮਾਗੀ ਬੋਝ, ਮਾੜਾ ਖਾਣਾ ਪੀਣਾ, ਸਿਗਰੇਟ, ਅਲਕੋਹਲ, ਡਰੱਗਜ਼ ਦੀ ਵਰਤੋਂ ਤੋਂ ਇਲਾਵਾ ਮੋਟਾਪਾ ਮੰਨਿਆ ਜਾ ਰਿਹਾ ਹੈ। ਇਨਸਾਨ ਵੱਲੋਂ ਆਪਣਾ ਸਮੇਂ ਸਿਰ ਮੈਡੀਕਲ ਨਾ ਕਰਵਾਉਣਾ ਅਤੇ ਖੁੱਦ ਇਲਾਜ ਕਰਨਾ ਵੀ ਦਿਲ ਦੇ ਰੋਗੀਆਂ ਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਪੁੱਜੇ ਛੋਟੀ ਉਮਰ ਦੇ ਭਾਰਤੀ ਨੌਜਵਾਨ ਦਿਨ-ਰਾਤ ਮਿਹਨਤ ਕਰਦੇ ਹੋਏ ਸਟ੍ਰੈਸ ਦਾ ਸ਼ਿਕਾਰ ਹੋਣ ਕਰਕੇ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ,। ਨੌਜਵਾਨ ਦਿਮਾਗੀ ਬੋਝ ਕਾਰਨ ਸਮੇਂ ਸਿਰ ਨਹੀਂ ਖਾਣਾ ਨਹੀਂ ਖਾਂਦੇ ਜੋ ਅਟੈਕ ਦਾ ਕਾਰਨ ਬਣ ਸਕਦਾ ਹੈ।
ਸਾਲ 2017 ਦੌਰਾਨ ਕੀਤੇ ਗਏ ਇਕ ਸਰਵੇ ’ਚ ਇਕ ਗੱਲ ਸਾਹਮਣੇ ਆਈ ਸੀ ਕਿ ਦਿਲ ਦੀਆਂ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਰੋਜ਼ਾਨਾ ਭਾਰਤ ਅੰਦਰ 1 ਲੱਖ ਪਿੱਛੇ 272 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ’ਚ ਨੌਜਵਾਨਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਦਿਲ ਦੇ ਰੋਗਾਂ ਦੇ ਸ਼ਿਕਾਰ ਮਰੀਜ਼ ਅੱਜ ਕੱਲ ਸਾਈਲੈਂਟ ਅਟੈੱਕ ਦੇ ਸ਼ਿਕਾਰ ਹੋਣ ਲੱਗ ਪਏ ਹਨ, ਜਿਸ ਦੀਆਂ ਮਿਸਾਲਾਂ ਸਾਡੇ ਆਸ ਪਾਸ ਰੋਜ਼ਾਨਾ ਉਨ੍ਹਾਂ ਲੋਕਾਂ ਦੀਆਂ ਮਿਲਣ ਲੱਗ ਪਈਆਂ ਹਨ ਜੋ ਸਰੀਰ ਤੋਂ ਵੇਖਣ ’ਚ ਬਿੱਲਕੁੱਲ ਫਿੱਟ ਵਖਾਈ ਦਿੰਦੇ ਹਨ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ
ਹਾਰਟ ਅਟੈਕ ਆਉਣ ਦੇ ਕੀ ਹਨ ਲੱਛਣ
ਛੋਟੀ ਤੋਂ ਵੱਡੀ ਉਮਰ ਦੇ ਇਨਸਾਨ ਨੂੰ ਜਦੋਂ ਹਾਰਟ ਅਟੈਕ ਆਉਂਦਾ ਹੈ ਤਾਂ ਉਸ ਦੀ ਛਾਤੀ, ਬਾਂਹ, ਪਿੱਠ, ਗਰਦਨ ਅਤੇ ਪੇਟ ਤੱਕ ਤੇਜ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਤਰੇਲੀਆਂ, ਘਬਰਾਹਟ, ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਹ ਸਭ ਸਰੀਰ ਅੰਦਰ ਮਾੜਾ ਕਲੈਸਟੀਰੋਲ ( ਖੂਨ ਅੰਦਰ ਮੌਜੂਦ ਚਰਬੀ ) ਕਾਰਨ ਹੁੰਦਾ ਹੈ। ਅਜਿਹੀ ਸਥਿਤੀ ’ਚ ਦਿਲ ਦੇ ਮਾਹਿਰ ਡਾਕਟਰ ਵੱਲੋਂ ਮਰੀਜ਼ ਦੀ ਈ.ਸੀ.ਜੀ ਕੀਤੀ ਜਾਂਦੀ ਹੈ, ਜਿਸ ’ਚ ਦਿਲ ਦੇ ਕੰਮ ਕਰਨ ਅਤੇ ਨਾੜਾਂ ਦੀ ਸਥਿਤੀ ਤੋਂ ਮੁੱਢਲੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ।
ਵਿਦੇਸ਼ਾਂ ’ਚ ਡਾਲਰਾਂ ਦੇ ਲਾਲਚ ਵਿਚ ਆਪਣੇ ਸੁਪਨੇ ਜਲਦ ਸਾਕਾਰ ਕਰਨ ਲਈ ਨੌਜਵਾਨ ਦਿਨ-ਰਾਤ ਮਿਹਨਤ ਕਰਦੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਦਿਮਾਗ ਉਪਰ ਜ਼ਿਆਦਾ ਬੋਝ ਪੈਣ ਕਾਰਨ ਉਹ ਸਟ੍ਰੈਸ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਉਹ ਹੌਲੀ-ਹੌਲੀ ਆਪਣੇ ਵਿਗੜੇ ਖਾਣ ਪੀਣ ਦੇ ਚੱਲਦੇ ਸਾਈਲੈਂਟ ਹਾਰਟ ਅਟੈਕ ਦੇ ਸ਼ਿਕਾਰ ਹੋ ਰਹੇ ਹਨ। ਵਿਦੇਸ਼ਾਂ ’ਚ ਨੌਜਵਾਨਾਂ ਵੱਲੋਂ ਸਿਗਰੇਟ, ਡਰੱਗਜ਼ ਅਤੇ ਅਲਕੋਹਲ ਦੀ ਵਰਤੋਂ ਵੀ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣ ਰਹੇ ਹਨ। ਇਸ ’ਚ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਵੀ ਇਸ ਬੀਮਾਰੀ ਦੇ ਬਜ਼ੁਰਗਾਂ ਨਾਲੋਂ ਜ਼ਿਆਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਹੇਠਾਂ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ- ਵਿਦੇਸ਼ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ, ਪੂਰੇ ਇਲਾਕੇ 'ਚ ਪਸਰਿਆ ਸੋਗ
ਜੰਕ ਫੂਡ ਅਤੇ ਚਿਕਨਾਹਟ ਤੋਂ ਕਰੋਂ ਕਿਨਾਰਾ
‘‘ਆਲ ਇਜ਼ ਵੈੱਲ‘‘ ਕਲੀਨਿਕ ਦੇ ਮਾਲਕ ਡਾਈਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਇਨਸਾਨ ਨੂੰ ਆਪਣੀ ਜ਼ਿੰਦਗੀ ਲੰਮੀ ਗੁਜਾਰਨ ਲਈ ਲਾਈਫ ਸਟਾਈਲ ’ਚ ਸਮਾਂ ਰਹਿਣ ਤੋਂ ਪਹਿਲਾਂ ਬਦਲ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾ ਘਿਓ, ਮੱਖਣ ਅਤੇ ਫਰਾਈ ਵਸਤੂਆਂ ਦੀ ਵਰਤੋਂ ਕਰਨ ਨਾਲ ਇਨਸਾਨ ਦਿਲ ਦੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੰਕ ਫੂਡ ਤੋਂ ਗੁਰੇਜ ਕਰਨ ਨਾਲ ਇਨਸਾਨ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦਾ ਹੈ।ਪਵਨ ਚਾਵਲਾ ਨੇ ਦੱਸਿਆ ਕਿ ਇਨਸਾਨ ਨੂੰ ਤੰਦਰੁਸਤ ਰਹਿਣ ਲਈ ਹਰੀਆਂ ਸਬਜ਼ੀਆਂ, ਮੈਡੀਟੇਸ਼ਨ ਕਰਨਾ, ਪਾਣੀ ਪੀਣ ਦੀ ਵੱਧ ਵਰਤੋਂ, ਸੈਰ ਕਰਨਾ, ਸੂਰਜ ਛਿੱਪਣ ਤੋਂ ਪਹਿਲਾਂ ਰੋਟੀ ਖਾਣਾ ਅਤੇ ਸਮੇਂ ਸਿਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ
ਹਰ ਤਿੰਨ ਮਹੀਨੇ ਬਾਅਦ ਕਰਵਾਓ ਜਾਂਚ
ਮੈਡੀਕੇਅਰ ਹਾਰਟ ਸੈਂਟਰ, ਤਰਨਤਾਰਨ ਦੇ ਮਾਲਕ ਅਤੇ ਦਿਲ ਰੋਗਾਂ ਦੇ ਮਾਹਿਰ ਡਾਕਟਰ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਦਿਲ ਰੋਗਾਂ ਦੇ ਸ਼ਿਕਾਰ ਮਰੀਜ ਨੂੰ ਹਰ ਤਿੰਨ ਮਹੀਨੇ ਬਾਅਦ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ, ਜਿਸ ਨਾਲ ਮਰੀਜ਼ ਦੇ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਨਾਲ ਅੰਦਰੂਨੀ ਗਤੀਵਿਧੀਆਂ ਦਾ ਪਤਾ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਸਿਗਰੇਟ, ਅਲਕੋਹਲ, ਸਟ੍ਰੈੱਸ, ਓਵਰ ਵੇਟ ਅਤੇ ਫ੍ਰਾਈ ਵਸਤੂਆਂ ’ਤੇ ਕੰਟਰੋਲ ਕਰਨ ਨਾਲ ਹਾਰਟ ਅਟੈਕ ਤੋਂ ਬਚ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8