ਖੁਦਕੁਸ਼ੀ ਕਰਨ ਗਈ ਬੀਬੀ 5 ਘੰਟਿਆਂ ਬਾਅਦ ਵੀ ਪਾਣੀ ''ਚੋਂ ਨਿਕਲੀ ਜਿੰਦਾ

Sunday, Aug 09, 2020 - 01:07 AM (IST)

ਖੁਦਕੁਸ਼ੀ ਕਰਨ ਗਈ ਬੀਬੀ 5 ਘੰਟਿਆਂ ਬਾਅਦ ਵੀ ਪਾਣੀ ''ਚੋਂ ਨਿਕਲੀ ਜਿੰਦਾ

ਬਠਿੰਡਾ,(ਬਲਵਿੰਦਰ)- ਕਹਿੰਦੇ ਨੇ ਜਿਸਨੂੰ ਰੱਬ ਰੱਖੇ, ਉਸਦੀ ਖੁਦਕੁਸ਼ੀ ਵੀ ਫੇਲ੍ਹ ਹੋ ਜਾਂਦੀ ਹੈ। ਇੰਝ ਹੀ ਹੋਇਆ ਕਿ ਇਕ ਔਰਤ ਨੇ ਖੁਦਕੁਸ਼ੀ ਖਾਤਰ ਪਾਣੀ 'ਚ ਛਾਲ ਮਾਰੀ, ਜਿਸ ਨੂੰ 5 ਘੰਟਿਆਂ ਬਾਅਦ ਕੱਢਿਆ ਗਿਆ ਤਾਂ ਉਹ ਜਿੰਦਾ ਸੀ।
ਜਾਣਕਾਰੀ ਮੁਤਾਬਕ ਸ਼ਾਮ ਕਰੀਬ 5 ਵਜੇ ਨੌਜ਼ਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ਸੂਚਨਾ ਮਿਲੀ ਕਿ ਜੋਗਾਨੰਦ ਨੇੜੇ ਨਹਿਰ 'ਚ ਇਕ ਔਰਤ ਦੀ ਲਾਸ਼ ਪਈ ਹੈ। ਵਰਕਰਾਂ ਨੇ ਮੌਕੇ 'ਤੇ ਪਹੁੰਚ ਕੇ ਉਕਤ ਨੂੰ ਬਾਹਰ ਕੱਢਿਆ ਤਾਂ ਉਹ ਜਿੰਦਾ ਸੀ। ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਛਿੰਦਰ ਕੌਰ ਵਾਸੀ ਥਰਮਲ ਕਾਲੌਨੀ ਨਾਮਕ ਇਸ ਔਰਤ ਨੇ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸਨੇ ਦੁਪਹਿਰ 12.30 ਵਜੇ ਨਹਿਰ 'ਚ ਛਾਲ ਮਾਰ ਦਿੱਤੀ। ਪ੍ਰੰਤੂ ਉਸਨੂੰ 5.30 ਸ਼ਾਮ ਵਜੇ ਜਿੰਦਾ ਬਾਹਰ ਕੱਢ ਲਿਆ ਗਿਆ।


author

Bharat Thapa

Content Editor

Related News