ਸੜਕ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹਿਆ ਲੜਕਾ, ਬਜ਼ੁਰਗ ਦਾਦਾ-ਦਾਦੀ ਦਾ ਹੈ ਇਕਲੌਤਾ ਸਹਾਰਾ

Tuesday, Jul 11, 2023 - 11:18 PM (IST)

ਸੜਕ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ''ਚ ਰੁੜ੍ਹਿਆ ਲੜਕਾ, ਬਜ਼ੁਰਗ ਦਾਦਾ-ਦਾਦੀ ਦਾ ਹੈ ਇਕਲੌਤਾ ਸਹਾਰਾ

ਸਮਰਾਲਾ (ਬਿਪਨ ਭਾਰਦਵਾਜ) : ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਬੁੱਢੇ ਦਰਿਆ ਦੇ ਓਵਰਫਲੋਅ ਹੋਣ ਕਾਰਨ ਪਾਣੀ ਨਾਲ ਭਰੀ ਸੜਕ ਨੂੰ ਪਾਰ ਕਰਦੇ ਸਮੇਂ ਤੇਜ਼ ਵਹਾਅ 'ਚ ਨਾਬਾਲਗ ਲੜਕਾ ਸੁਖਪ੍ਰੀਤ ਸੋਖੀ (16) ਰੁੜ੍ਹ ਗਿਆ, ਜਿਸ ਦਾ ਕੋਈ ਵੀ ਪਤਾ ਨਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡ ਚੱਕੀ ਦਾ ਇਹ ਲੜਕਾ ਅੱਜ ਸਵੇਰੇ ਘਰੋਂ ਮੋਟਰਸਾਈਕਲ ਲੈ ਕੇ ਪਹਿਲਾਂ 9ਵੀਂ ਦਾ ਪੇਪਰ ਦੇਣ ਸਮਰਾਲਾ ਗਿਆ ਤੇ ਪ੍ਰੀਖਿਆ ਮੁਲਤਵੀ ਹੋਣ ਕਾਰਨ ਉਹ ਘਰ ਪਰਤ ਆਇਆ।

ਇਹ ਵੀ ਪੜ੍ਹੋ : ਹੜ੍ਹ ਦੇ ਤੇਜ਼ ਵਹਾਅ 'ਚ ਰੁੜ੍ਹਿਆ ਇਕ ਹੋਰ ਨੌਜਵਾਨ, ਨਹੀਂ ਲੱਗਾ ਕੋਈ ਥਹੁ-ਪਤਾ

ਘਰੋਂ ਮੋਟਰਸਾਈਕਲ ਲੈ ਕੇ ਫਿਰ ਚਲਾ ਗਿਆ ਅਤੇ ਜਦੋਂ ਹਿਯਾਤਪੁਰ ਵੱਲੋਂ ਪਿੰਡ ਮਾਣੇਵਾਲ ਦੇ ਬੁੱਢਾ ਦਰਿਆ ਦੀ ਪੁਲੀ ਪਾਰ ਕਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਸੜਕ ’ਤੇ ਪਾਣੀ ਦਾ ਤੇਜ਼ ਵਹਾਅ ਹੈ, ਜਿਸ ਕਾਰਨ ਉਸ ਨੇ ਆਪਣਾ ਮੋਟਰਸਾਈਕਲ ਸਾਈਡ ’ਤੇ ਖੜ੍ਹਾ ਕਰ ਦਿੱਤਾ। ਉੱਥੇ ਖੜ੍ਹੇ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਲੜਕਾ ਪੈਦਲ ਹੀ ਪਾਣੀ ਦੇ ਤੇਜ਼ ਵਹਾਅ ਵਾਲੀ ਸੜਕ ਤੋਂ ਲੰਘ ਕੇ ਦੇਖ ਰਿਹਾ ਸੀ ਕਿ ਉਹ ਇੱਥੋਂ ਮੋਟਰਸਾਈਕਲ ’ਤੇ ਲੰਘ ਜਾਵੇਗਾ ਤਾਂ ਅਚਾਨਕ ਉਸ ਦਾ ਪੈਰ ਤਿਲਕ ਗਿਆ, ਜੋ ਨਾਲ ਲੱਗਦੇ ਡੂੰਘੇ ਖੇਤਾਂ 'ਚ ਜਾ ਡਿੱਗਾ। ਦੇਖਣ ਵਾਲਿਆਂ ਮੁਤਾਬਕ ਕੁਝ ਹੀ ਮਿੰਟਾਂ ’ਚ ਉਹ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ, ਜਿਸ ਦਾ ਕੋਈ ਪਤਾ ਨਾ ਲੱਗ ਸਕਿਆ। ਪ੍ਰਸ਼ਾਸਨਿਕ ਅਧਿਕਾਰੀ ਐੱਸਡੀਐੱਮ ਕੁਲਦੀਪ ਬਾਵਾ, ਡੀਐੱਸਪੀ ਵਰਿਆਮ ਸਿੰਘ ਅਤੇ ਸਬ-ਇੰਸਪੈਕਟਰ ਸੰਤੋਖ ਸਿੰਘ ਵੀ ਮੌਕੇ ’ਤੇ ਪੁੱਜ ਗਏ। 

ਇਹ ਵੀ ਪੜ੍ਹੋ : ਮੀਂਹ ਨੇ ਵਿਗਾੜੇ ਮੋਹਾਲੀ ਦੇ ਹਾਲਾਤ, ਕਰੋੜਾਂ ਦਾ ਨੁਕਸਾਨ, ਪਾਣੀ ’ਤੇ ਤੈਰਦੇ ਰਹੇ ਵਾਹਨ

ਐੱਸਡੀਐੱਮ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ ਅਤੇ ਸੁਖਪ੍ਰੀਤ ਦੀ ਭਾਲ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪਾਣੀ 'ਚ ਰੁੜ੍ਹਿਆ ਨਾਬਾਲਗ ਲੜਕਾ ਆਪਣੇ ਬਜ਼ੁਰਗ ਦਾਦਾ-ਦਾਦੀ ਦਾ ਇਕਲੌਤਾ ਸਹਾਰਾ ਹੈ, ਜੋ ਪੜ੍ਹਾਈ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਹੀ ਸੋਖੀ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦੀ ਮਾਤਾ ਆਪਣੀਆਂ 2 ਹੋਰ ਧੀਆਂ ਸਮੇਤ ਅਲੱਗ ਰਹਿੰਦੀ ਹੈ। ਇਕਲੌਤੇ ਪੋਤਰੇ ਦੇ ਪਾਣੀ 'ਚ ਰੁੜ੍ਹ ਜਾਣ ਕਾਰਨ ਬਜ਼ੁਰਗ ਦਾਦਾ-ਦਾਦੀ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਜਿਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News