ਅਸੀਂ ਕਿਥੇ ਜਾਈਏ, ਵਿਦਿਆਰਥੀ ਨੂੰ ਕਿਵੇਂ ਪੜ੍ਹਾਈਏ
Saturday, Apr 24, 2021 - 01:52 AM (IST)
ਜਲੰਧਰ (ਸੁਮਿਤ)-ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਕਈ ਪਾਬੰਦੀਆਂ ਲਾਈ ਗਈਆਂ ਹਨ, ਸਕੂਲ ਤਾਂ ਪਹਿਲਾਂ ਹੀ ਬੰਦ ਹਨ ਅਤੇ ਹੁਣ ਤਾਂ ਕੋਚਿੰਗ ਸੰਸਥਾਨ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਅਜਿਹੇ ਵਿਚ ਬੱਚਿਆਂ ਦੀ ਪੜ੍ਹਾਈ ਪ੍ਰਤੀ ਦਿਲਚਸਪੀ ਹੀ ਘੱਟ ਹੁੰਦੀ ਦਿਖ ਰਹੀ ਹੈ। ਹਾਲਾਂਕਿ ਆਨਲਾਈਨ ਸਟੱਡੀ ਜਾਰੀ ਹੈ ਪਰ ਬੱਚਿਆਂ ਦੇ ਨਾਲ-ਨਾਲ ਮਾਪੇ ਵੀ ਇਹ ਮੰਨਦੇ ਹਨ ਕਿ ਆਫਲਾਈਨ ਸਟੱਡੀ ਦੇ ਮੁਕਾਬਲੇ ਆਨਲਾਈਨ ਸਟੱਡੀ ਪ੍ਰਤੀ ਬੱਚਿਆਂ ਦੀ ਰੁਚੀ ਘੱਟੀ ਹੈ।
ਇਹ ਵੀ ਪੜ੍ਹੋ-35 ਗਰਲਫ੍ਰੈਂਡਸ ਨੂੰ ਕਰ ਰਿਹਾ ਸੀ ਡੇਟ, ਫਿਰ ਇਕ ਦਿਨ ਆ ਗਈ ਸ਼ਾਮਤ
ਇਸ ਬਾਰੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਸ਼ਹਿਰ ਦੇ ਵੱਖਰੇ ਕੋਚਿੰਗ ਸੰਸਥਾਨ ਦੇ ਸੰਚਾਲਕਾਂ ਵੱਲੋਂ ਕੋਚਿੰਗ ਸੰਸਥਾਨ ਖੁੱਲ੍ਹੇ ਰੱਖਣ ਦੀ ਗੁਹਾਰ ਲਾਈ ਗਈ। ਇਸ ਮੌਕੇ ਪ੍ਰੋ. ਐੱਮ. ਪੀ. ਸਿੰਘ, ਦਲਜੀਤ ਸਿੰਘ, ਡਾ. ਜਸਪ੍ਰੀਤ ਸਿੰਘ, ਤਰੁਣ ਅੱਗਰਵਾਲ, ਪਰਮਿੰਦਰ ਸਿੰਘ, ਇੰਦਰ, ਵਿਕਾਸ ਬੇਰੀ ਆਦਿ ਨੇ ਕਿਹਾ ਕਿ ਸਭ ਕੁੱਝ ਚੱਲ ਸਕਦਾ ਹੈ ਤਾਂ ਫਿਰ ਪੜ੍ਹਾਈ ਦੇ ਮਾਮਲੇ ਵਿਚ ਸਭ ਕੁਝ ਬੰਦ ਕਿਉਂ? ਉਨ੍ਹਾਂ ਕਿਹਾ ਕਿ ਇਕ ਛੋਟੀ ਜਹੀ ਬੱਸ ’ਚ 25 ਸਵਾਰੀਆਂ ਬੈਠ ਸਕਦੀਆਂ ਹਨ ਤਾਂ ਫਿਰ ਇਕ ਅਨੁਸ਼ਾਸਿਤ ਕੋਚਿੰਗ ਸੰਸਥਾਨ ਵਿਚ 20 ਤੋਂ 25 ਬੱਚੇ ਪੜ੍ਹਾਈ ਕਿਉਂ ਨਹੀਂ ਕਰ ਸਕਦੇ।
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।