ਜਦੋਂ ਝੰਡਾ ਲਹਿਰਾਉਣ ਸਮੇਂ ਰੱਸੀ ਦੀ ਗੰਢ ਹੀ ਨਾ ਖੁੱਲ੍ਹੀ
Thursday, Jan 28, 2021 - 04:56 PM (IST)
ਭਵਾਨੀਗੜ੍ਹ (ਵਿਕਾਸ, ਸੰਜੀਵ) : ਐੱਸ. ਡੀ. ਐੱਮ. ਦਫ਼ਤਰ ਭਵਾਨੀਗੜ੍ਹ ਵਿਖੇ ਮਨਾਏ ਗਏ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਅਧਿਕਾਰੀਆਂ ਸਾਹਮਣੇ ਸਥਿਤੀ ਉਸ ਸਮੇਂ ਅਜੀਬੋ ਗਰੀਬ ਬਣ ਗਈ ਜਦੋਂ ਝੰਡਾ ਲਹਿਰਾਉਣ ਸਮੇਂ ਐੱਸ. ਡੀ. ਐੱਮ. ਭਵਾਨੀਗੜ੍ਹ ਡਾ. ਕਰਮਜੀਤ ਸਿੰਘ ਪੀ.ਸੀ. ਐੱਸ ਤੋਂ ਰੱਸੀ ਦੀ ਗੰਢ ਨਾ ਹੀ ਖੁੱਲ੍ਹੀ ਅਤੇ ਝੰਡਾ ਲਹਿਰਾਉਣ ਦੀ ਰਸਮ ਸਮੇਂ ਸਿਰ ਨਾ ਹੋ ਸਕੀ। ਹੋਇਆ ਇੰਝ ਕਿ ਮਿੱਥੇ ਸਮੇਂ ਅਨੁਸਾਰ ਕੌਮੀ ਝੰਡੇ ਨੂੰ ਸਲਾਮੀ ਉਪਰੰਤ ਜਦੋਂ ਝੰਡਾ ਲਹਿਰਾਉਣ ਦੀ ਰਸਮ ਸ਼ੁਰੂ ਕੀਤੀ ਤਾਂ ਰੱਸੀ ਦੀ ਗੰਢ ਨਾ ਖੁੱਲ੍ਹਣ ਕਾਰਣ ਝੰਡਾ ਲਹਿਰਾਇਆ ਨਾ ਜਾ ਸਕਿਆ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਰਸਮ ਪੂਰੀ ਨਾ ਹੋ ਸਕੀ ਤਾਂ ਝੰਡੇ ਨੂੰ ਇਕ ਵਾਰ ਹੇਠਾਂ ਲਾਹ ਕੇ ਉਸ ਨੂੰ ਦੁਬਾਰਾ ਗੰਢ ਦਿੱਤੀ ਗਈ ਅਤੇ ਫਿਰ ਤਕਰੀਬਨ 8 ਮਿੰਟਾਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ।
ਇਹ ਵੀ ਪੜ੍ਹੋ : ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ਮੋਦੀ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਸੀ : ਬੈਂਸ
ਇਸ ਮੌਕੇ ਸੁਖਰਾਜ ਸਿੰਘ ਘੁੰਮਣ ਡੀ. ਐੱਸ. ਪੀ. , ਮੈਡਮ ਗੁਰਲੀਨ ਕੌਰ ਤਹਿਸੀਲਦਾਰ, ਡਾ. ਮਹੇਸ਼ ਅਹੁਜਾ ਐੱਸ. ਐੱਮ. ਓ. ਸਮੇਤ ਹੋਰ ਅਧਿਕਾਰੀ ਅਤੇ ਕਾਂਗਰਸੀ ਆਗੂ ਹਾਜ਼ਰ ਸਨ। ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਵਧੀਆ ਕਾਰਜ਼ਗੁਜਾਰੀ ਦੇ ਬਦਲੇ ਐੱਸ. ਡੀ. ਐੱਮ. ਵੱਲੋਂ ਸਨਮਾਨਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਪੂਰੇ ਦੇਸ਼ ’ਚ 72ਵੇਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਨ ਸਾਡੇ ਦੇਸ਼ ਦੇ ਮਹਾਨ ਦੇਸ਼ ਭਗਤਾਂ ਨੇ ਦੇਸ਼ ਦੀ ਜੰਗੇ ਆਜ਼ਾਦੀ ਵਿਚ ਵੱਡੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ 26 ਜਨਵਰੀ 1950 ਨੂੰ ਆਪਣੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ। ਇਸ ਖ਼ਾਸ ਮੌਕੇ ’ਤੇ ਵੱਖ-ਵੱਖ ਥਾਵਾਂ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਲਾਲ ਕਿਲੇ੍ਹ ਦੀ ਘਟਨਾ ਦੀ ਜਾਂਚ ਇੰਟਰਨੈਸ਼ਨਲ ਏਜੰਸੀ ਤੋਂ ਕਰਵਾਈ ਜਾਵੇ
ਨੋਟ : ਇਸ ਖ਼ਬਰ ਸਬੰਧ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ