ਜ਼ਿਲੇ ਦੀਆਂ ਮੰਡੀਆਂ ''ਚ 154610 ਮੀਟਰਕ ਟਨ ਕਣਕ ਦੀ ਖਰੀਦ

04/30/2018 5:39:45 PM

ਰੂਪਨਗਰ (ਵਿਜੇ)— ਜ਼ਿਲੇ ਦੀਆਂ ਵੱਖ-ਵੱਖ ਮੰਡੀਆਂ 'ਚ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਜਾਰੀ ਹੈ ਅਤੇ ਜ਼ਿਲੇ ਦੀਆਂ ਮੰਡੀਆਂ 'ਚ ਬੀਤੀ ਸ਼ਾਮ ਤੱਕ 154610 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ 'ਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਸਾਰੀ ਦੀ ਸਾਰੀ 154610 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਡੀਆਂ 'ਚੋਂ 99889 ਮੀਟਰਕ ਟਨ ਕਣਕ ਦੀ ਲਿਫਟਿੰਗ ਵੀ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਨੇ ਦੱਸਿਆ ਕਿ ਖਰੀਦੀ ਗਈ ਕਣਕ ਦੀ ਅਦਾਇਗੀ ਵਜੋਂ ਕਿਸਾਨਾਂ ਨੂੰ 240 ਕਰੋੜ 46 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਮਧੂ ਜ਼ਿਲਾ ਖੁਰਾਕ ਅਤੇ ਸਪਲਾਈਜ਼ ਕੰਟਰੋਲਰ ਨੇ ਦੱਸਿਆ ਕਿ ਖਰੀਦੀ ਗਈ 154610 ਟਨ ਕਣਕ 'ਚੋਂ ਪਨਗ੍ਰੇਨ ਨੇ 28283 ਟਨ, ਮਾਰਕਫੈਡ ਵੱਲੋਂ 29864 ਟਨ, ਪਨਸਪ 35252 ਟਨ, ਵੇਅਰ ਹਾਊਸ ਵੱਲੋਂ 16573 ਟਨ, ਪੰਜਾਬ ਐਗਰੋ ਵੱਲੋਂ 24545 ਟਨ ਅਤੇ ਐੱਫ. ਸੀ. ਆਈ. ਵੱਲੋਂ 20093 ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਖਰੀਦ ਕੀਤੀ ਕਣਕ ਦੀ 240 ਕਰੋੜ 46 ਲੱਖ ਰੁਪਏ ਦੀ 97% ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਨੇ 45 ਕਰੋੜ 51 ਲਖ, ਮਾਰਕਫੈਡ ਨੇ 48 ਕਰੋੜ 91 ਲੱਖ, ਪਨਸਪ ਨੇ 55 ਕਰੋੜ 81 ਲੱਖ, ਵੇਅਰ ਹਾਊਸ ਨੇ 22 ਕਰੋੜ 58 ਲੱਖ, ਪੰਜਾਬ ਐਗਰੋ ਨੇ 39 ਕਰੋੜ 04 ਲੱਖ ਅਤੇ ਐੱਫ. ਸੀ. ਆਈ. ਨੇ 28 ਕਰੋੜ 61 ਲੱਖ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਅਤੇ ਪਿਛਲੇ 48 ਘੰਟੇ ਦੌਰਾਨ ਖਰੀਦ ਕੀਤੀ ਕਣਕ ਦੀ 99889 ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁੱਕੀ ਹੈ।


Related News