ਨਵਾਂਸ਼ਹਿਰ ਦੀਆਂ ਮੰਡੀਆਂ ''ਚ 1.36 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ

04/26/2018 12:29:05 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਮੰਡੀਆਂ 'ਚ ਬੀਤੀ ਸ਼ਾਮ ਤੱਕ 136000 ਐੱਮ. ਟੀ. ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਬੀਤੇ ਇਕ ਦਿਨ ਦੌਰਾਨ 20290 ਮੀਟ੍ਰਿਕ ਟਨ ਕਣਕ ਦੀ ਆਮਦ ਜ਼ਿਲੇ ਦੀਆਂ 29 ਮੰਡੀਆਂ ਵਿਚ ਹੋਈ ਜਦ ਕਿ ਇਕ ਦਿਨ 'ਚ 20295 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ। 
ਉਨ੍ਹਾਂ ਨੇ ਦੱਸਿਆ ਕਿ ਕੱਲ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ 'ਚ ਕੁੱਲ 137994 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਕੱਲ ਸ਼ਾਮ ਤੱਕ 59898 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਜਦੋਂਕਿ ਬੀਤੀ ਸ਼ਾਮ ਤੱਕ 48 ਘੰਟੇ ਦੇ ਹਿਸਾਬ ਨਾਲ ਕੁੱਲ 235.96 ਕਰੋੜ ਰੁਪਏ ਦੇ ਬਿੱਲ ਬਣਦੇ ਹਨ, ਜਿਸ 'ਚੋਂ 164.50 ਕਰੋੜ ਰੁਪਏ ਦੇ ਬਿੱਲ ਆਨਲਾਈਨ ਹੋ ਚੁੱਕੇ ਹਨ। 'ਐਡਵਾਈਸ ਜਨਰੇਟ' ਹੋਣ ਦੇ 5 ਤੋਂ 7 ਘੰਟੇ 'ਚ ਅਦਾਇਗੀ ਕਰ ਦਿੱਤੀ ਜਾਂਦੀ ਹੈ। ਏਜੰਸੀਵਾਰ ਖਰੀਦ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 20021 ਮੀਟ੍ਰਿਕ ਟਨ, ਮਾਰਕਫੈੱਡ ਨੇ 28272 ਮੀਟ੍ਰਿਕ ਟਨ, ਪਨਸਪ ਨੇ 30355 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਨੇ 18010 ਮੀਟ੍ਰਿਕ ਟਨ, ਪੰਜਾਬ ਐਗਰੋ ਨੇ 16380 ਮੀਟ੍ਰਿਕ ਟਨ ਅਤੇ ਭਾਰਤੀ ਖੁਰਾਕ ਨਿਗਮ ਨੇ 22958 ਮੀਟ੍ਰਿਕ ਟਨ ਕਣਕ ਖਰੀਦੀ ਹੈ ਜਦਕਿ ਪ੍ਰਾਈਵੇਟ ਤੌਰ 'ਤੇ ਸਿਰਫ 4 ਐੱਮ. ਟੀ. ਕਣਕ ਦੀ ਹੀ ਖਰੀਦ ਹੋਈ ਹੈ।


Related News