ਦੇਸ਼ ’ਚ ਪਿਛਲੇ ਸਾਲ ਨਾਲੋਂ ਕਣਕ ਦੀ ਖਰੀਦ 13 ਫੀਸਦੀ ਵਧੀ

Tuesday, May 25, 2021 - 10:05 PM (IST)

ਜੈਤੋ(ਪਰਾਸ਼ਰ)- ਮੌਜੂਦਾ ਖਰੀਦ ਏਜੰਸੀਆਂ ਵੱਲੋਂ ਸੀਜ਼ਨ ਸਾਲ 2021-22 ਵਿਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਰਾਜਾਂ ਵਿਚ ਐੱਮ. ਐੱਸ. ਪੀ. ’ਤੇ ਨਿਰਵਿਘਨ ਜਾਰੀ ਹੈ। ਚਾਲੂ ਸੀਜ਼ਨ ਵਿਚ 24 ਮਈ ਤਕ 390.68 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ 13 ਪ੍ਰਤੀਸ਼ਤ ਵਧ ਹੈ।
ਮੰਗਲਵਾਰ ਨੂੰ ਜਾਰੀ ਕੀਤੇ ਇਕ ਅਧਿਕਾਰਤ ਬਿਆਨ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਪ੍ਰੋਗਰਾਮ ਦੇ ਤਹਿਤ 40.81 ਲੱਖ ਕਿਸਾਨਾਂ ਤੋਂ ਕਰੀਬ 77,159.58 ਕਰੋੜ ਰੁਪਏ ਦੀ ਕਣਕ ਦੀ ਖਰੀਦ ਕੀਤੀ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ ਤਕਰੀਬਨ 344.94 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਜਾਰੀ ਬਿਆਨ ਅਨੁਸਾਰ ਮੌਜੂਦਾ ਸਾਉਣੀ ਮਾਰਕੀਟਿੰਗ ਸੀਜ਼ਨ 2020-21 ਅਤੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਵਿਚ 114.98 ਕਿਸਾਨਾਂ ਤੋਂ ਲਗਭਗ 772.92 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਗਿਆ ਹੈ, ਜਿਸ ’ਤੇ ਕਿਸਾਨਾਂ ਨੂੰ 1,45,927.84 ਕਰੋੜ ਰੁਪਏ ਅਦਾ ਕੀਤੇ ਗਏ ਹਨ। ਇਸ ਤੋਂ ਇਲਾਵਾ 6,91,581.09 ਟਨ ਦਾਲਾਂ ਅਤੇ ਤੇਲ ਬੀਜ਼ਾਂ ਨੂੰ ਨੋਡਲ ਏਜੰਸੀਆਂ ਰਾਹੀਂ ਖਰੀਦਿਆ ਗਿਆ ਹੈ, ਜਿਸ ਨਾਲ 4,21,421 ਕਿਸਾਨਾਂ ਨੂੰ 3,621.03 ਲੱਖ ਰੁਪਏ ਲਾਭ ਹੋਇਆ ਹੈ।


Bharat Thapa

Content Editor

Related News