ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਘੇਰਿਆ ਥਾਣਾ, ਕੀਤਾ ਪ੍ਰਦਰਸ਼ਨ

Wednesday, Sep 11, 2019 - 01:00 PM (IST)

ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਘੇਰਿਆ ਥਾਣਾ, ਕੀਤਾ ਪ੍ਰਦਰਸ਼ਨ

ਵੈਰੋਵਾਲ (ਵਿਜੇ ਅਰੋੜਾ) : ਵੈਰੋਵਾਲ 'ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਥਾਣੇ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਐੱਸ.ਐੱਚ.ਓ. ਤੇ ਕਿਸਾਨ 'ਚ ਆਪਸ 'ਚ ਭਿੜੇ ਸਨ ਤੇ ਕਿਸਾਨ ਦੀ ਕੁੱਟਮਾਰ ਕੀਤੀ ਗਈ। ਇਸ ਨੂੰ ਲੈ ਕੇ ਅੱਜ ਕਿਸਾਨ ਸੰਘਰਸ਼ ਕਮੇਟੀ ਵਲੋਂ ਥਾਣੇ ਅੱਗੇ ਧਰਨਾ ਲਗਾਇਆ ਗਿਆ।
PunjabKesari
ਇਸ ਧਰਨੇ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਜਿੰਨਾਂ ਸਮਾਂ ਐੱਸ.ਐੱਚ.ਓ. ਨੂੰ ਸਸਪੈਂਡ ਨਹੀ ਕੀਤਾ ਜਾਂਦਾ, ਉਹ ਧਰਨਾ ਨਹੀਂ ਚੁੱਕਣਗੇ।


author

Baljeet Kaur

Content Editor

Related News