ਸ਼ਰਮਨਾਕ : ਗੁਆਂਢ 'ਚ ਮੌਤ ਹੋਣ ਦੇ ਬਾਵਜੂਦ ਜਾਰੀ ਰਿਹਾ ਵਿਆਹ ਦਾ ਜਸ਼ਨ ਤੇ ਡੀ. ਜੇ

Monday, Jun 12, 2017 - 12:03 PM (IST)

ਸ਼ਰਮਨਾਕ : ਗੁਆਂਢ 'ਚ ਮੌਤ ਹੋਣ ਦੇ ਬਾਵਜੂਦ ਜਾਰੀ ਰਿਹਾ ਵਿਆਹ ਦਾ ਜਸ਼ਨ ਤੇ ਡੀ. ਜੇ

ਅੰਮ੍ਰਿਤਸਰ, (ਅਰੁਣ) - ਕੁਪੱਤਗੜ੍ਹ ਇਲਾਕੇ ਦੇ ਇਕ ਘਰ 'ਚ ਹੋਈ ਬੱਚੀ ਦੀ ਮੌਤ ਜਿਸ ਦੇ ਗੁਆਂਢ 'ਚ ਵਿਆਹ ਸਮਾਰੋਹ ਚੱਲ ਰਿਹਾ ਸੀ, ਨੂੰ ਡੀ. ਜੇ. ਬੰਦ ਕਰਨ ਦਾ ਕਹਿਣ 'ਤੇ ਸ਼ਰਾਬ ਦੇ ਨਸ਼ੇ 'ਚ ਚੂਰ ਪਰਿਵਾਰਕ ਮੈਂਬਰਾਂ ਨਾਲ ਵਿਆਹ ਵਾਲੇ ਉਲਝ ਪਏ। ਮੁਲਜ਼ਮ ਮੌਕੇ 'ਤੇ ਪੁੱਜੀ ਪੁਲਸ ਪਾਰਟੀ ਨਾਲ ਵੀ ਹੱਥੋਪਾਈ 'ਤੇ ਉਤਰ ਆਏ। ਸ਼ਿਕਾਇਤ 'ਚ ਸੰਦੀਪ ਸਿੰਘ ਨੇ ਥਾਣਾ ਛੇਹਰਟਾ ਦੀ ਪੁਲਸ ਨੂੰ ਦੱਸਿਆ ਕਿ ਉਸ ਦੀ ਭਤੀਜੀ ਦੀ ਹੋਈ ਮੌਤ ਕਾਰਨ ਉਹ ਆਪਣੇ ਭਰਾ ਦੇ ਘਰ ਕੁਪੱਤਗੜ੍ਹ ਗਿਆ ਸੀ, ਗੁਆਂਢੀਆਂ ਦੇ ਘਰ ਵਿਆਹ ਹੋਣ ਕਾਰਨ ਲੋਕ ਡੀ. ਜੇ. 'ਤੇ ਡਾਂਸ ਕਰ ਰਹੇ ਸਨ। ਉਨ੍ਹਾਂ ਵੱਲੋਂ ਡੀ. ਜੇ. ਬੰਦ ਕਰਨ ਦਾ ਕਹਿਣ 'ਤੇ ਮੁਲਜ਼ਮ ਭੜਕ ਪਏ ਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨ ਲੱਗ ਪਏ।
ਮੌਕੇ 'ਤੇ ਪੁੱਜੀ ਪੁਲਸ ਪਾਰਟੀ ਮਗਰੋਂ ਸ਼ਰਾਬ ਦੇ ਨਸ਼ੇ 'ਚ ਚੂਰ ਮੁਲਜ਼ਮਾਂ ਨੇ ਹੌਲਦਾਰ ਪ੍ਰਵੀਨ ਕੁਮਾਰ ਨਾਲ ਹੱਥੋਪਾਈ ਕਰਦਿਆਂ ਉਸ ਦੀ ਵਰਦੀ ਪਾੜ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਹੰਸਾ ਸਿੰਘ, ਉਸ ਦੇ ਲੜਕੇ ਰਣਜੀਤ ਸਿੰਘ, ਜੋਬਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਕਰਨ ਪੁੱਤਰ ਜਸਪਾਲ ਸਿੰਘ ਵਾਸੀ ਹਰਦੋ ਸੈਣੀਆ, ਕਰਨਦੀਪ ਸਿੰਘ ਪੁੱਤਰ ਮਿੱਤਰਪਾਲ ਸਿੰਘ ਵਾਸੀ ਗੁਰਦਾਸਪੁਰ ਤੇ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕੁਪੱਤਗੜ੍ਹ ਸਮੇਤ ਉਨ੍ਹਾਂ ਦੇ 10-15 ਹੋਰ ਅਣਪਛਾਤੇ ਸਾਥੀਆਂ ਦੀ ਗ੍ਰਿਫਤਾਰੀ ਕੀਤਾ ਹੈ। ਇਸ ਦੌਰਾਨ ਲਾੜਾ ਮੌਕੇ 'ਤੇ ਫਰਾਰ ਹੋ ਗਿਆ ਅਤੇ ਤਿਆਰ ਘੋੜੀ ਉੱਥੇ ਦੀ ਉੱਥੇ ਹੀ ਖੜੀ ਰਹਿ ਗਈ। ਐਸ. ਐਚ. ਓ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਨੇ ਨਾ ਸਿਰਫ ਹੜਕੰਪ ਮਚਾਇਆ, ਬਲਕਿ ਪੁਲਸ ਵਾਲਿਆ 'ਤੇ ਵੀ ਹਮਲਾ ਕਰ ਦਿੱਤਾ। 


Related News