ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗਾ ਨੂੰ ਭਜਾਉਣ ਦੇ ਦੋਸ਼ ਹੇਠ ਮਾਮਲਾ ਦਰਜ
Monday, Jul 02, 2018 - 12:13 AM (IST)
ਨਵਾਂਸ਼ਹਿਰ/ਕਾਠਗੜ੍ਹ, (ਤ੍ਰਿਪਾਠੀ, ਰਾਜੇਸ਼)- ਨਾਬਾਲਿਗ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਦੋਸ਼ ’ਚ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਕਾਠਗਡ਼੍ਹ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀਆਂ 3 ਸੰਤਾਨਾਂ ’ਚੋਂ ਵੱਡੀ ਲਡ਼ਕੀ ਵਿਆਹੁਤਾ ਹੈ ਅਤੇ ਉਸ ਤੋਂ ਛੋਟੀ ਦੀ ਉਮਰ 17 ਸਾਲ ਤੋਂ ਘੱਟ ਹੈ। ਬੀਤੇ ਦਿਨੀ ਉਹ ਅਾਪਣੀ ਪਤਨੀ ਨਾਲ ਅਾਪਣੀ ਰਿਸ਼ਤੇਦਾਰੀ ਵਿਚ ਹੋਈ ਇਕ ਮੌਤ ਕਾਰਨ ਘਰੋਂ ਗਏ ਹੋਏ ਸਨ। ਜਦੋਂ ਉਹ ਵਾਪਿਸ ਘਰ ਆਏ ਤਾਂ ਉਸ ਦੀ ਛੋਟੀ ਲਡ਼ਕੀ ਘਰ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੀ ਛੋਟੀ ਲਡ਼ਕੀ ਨੂੰ ਲਵਪ੍ਰੀਤ ਉਰਫ ਲਵਲੀ ਪੁੱਤਰ ਰਾਜ ਕੁਮਾਰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਨਾਬਾਲਿਗ ਲਡ਼ਕੀ ਘਰੋਂ ਗਾਇਬ
ਥਾਣਾ ਸਿਟੀ ਬੰਗਾ ਦੀ ਪੁਲਸ ਨੇ ਅਚਾਨਕ ਗਾਇਬ ਹੋਈ ਨਾਬਾਲਿਗ ਲਡ਼ਕੀ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਸਦੀ 16-17 ਸਾਲ ਦੀ ਲਡ਼ਕੀ ਉਨ੍ਹਾਂ ਨੂੰ ਬਿਨਾਂ ਦੱਸੇ ਘਰ ਤੋਂ ਚਲੀ ਗਈ ਹੈ, ਜਿਸ ਦੀ ਉਨ੍ਹਾਂ ਵੱਲੋਂ ਭਾਲ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲੀ। ਉਸ ਨੇ ਸ਼ੱਖ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਸ ਦੀ ਲਡ਼ਕੀ ਨੂੰ ਕੋਈ ਅਣਪਛਾਤੀ ਮਹਿਲਾ ਜਾਂ ਪੁਰਸ਼ ਨੇ ਆਪਣੀ ਹਿਰਾਸਤ ਵਿਚ ਰੱਖਿਆ ਹੋ ਸਕਦਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
