ਚੰਡੀਗੜ੍ਹ ''ਚ April ਮਹੀਨਾ ਕੂਲ, ਇਕ ਵਾਰ ਹੀ 40 ਡਿਗਰੀ, ਬਾਕੀ ਦਿਨ 35 ਤੱਕ ਰਿਹਾ ਪਾਰਾ

Tuesday, Apr 30, 2024 - 11:51 AM (IST)

ਚੰਡੀਗੜ੍ਹ ''ਚ April ਮਹੀਨਾ ਕੂਲ, ਇਕ ਵਾਰ ਹੀ 40 ਡਿਗਰੀ, ਬਾਕੀ ਦਿਨ 35 ਤੱਕ ਰਿਹਾ ਪਾਰਾ

ਚੰਡੀਗੜ੍ਹ (ਰੋਹਾਲ) : ਸ਼ਹਿਰ ’ਚ ਇਸ ਮਹੀਨੇ ਦਾ ਮੌਸਮ ਤਿੱਖੀ ਗਰਮੀ ਦੀ ਚੁੱਭਣ ਤੋਂ ਦੂਰ ਖੁਸ਼ਨੁਮਾ ਅਹਿਸਾਸ ਦੇ ਕੇ ਵਿਦਾ ਹੋ ਰਿਹਾ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਹੇਠਾਂ ਰਿਹਾ। ਇਕ ਦਿਨ ਪਾਰਾ 40 ਡਿਗਰੀ ਪਾਰ ਕਰ ਗਿਆ, ਪਰ ਇਸ ਤੋਂ ਬਾਅਦ ਗਰਮੀ ਘੱਟ ਗਈ। ਹੁਣ ਵੱਧ ਤੋਂ ਵੱਧ ਤਾਪਮਾਨ 29.8 ਡਿਗਰੀ ਰਿਕਾਰਡ ਹੋਇਆ, ਜਦਕਿ ਘੱਟ ਤੋਂ ਘੱਟ ਤਾਪਮਾਨ 23.5 ਡਿਗਰੀ ਰਿਹਾ। ਪਹਿਲੇ ਪੰਦਰਵਾੜੇ ’ਚ ਹੀ ਤਾਪਮਾਨ 35 ਡਿਗਰੀ ਤੋਂ ਹੇਠਾਂ ਰਹਿਣ ਨਾਲ ਗਰਮੀ ਸ਼ਹਿਰ ਦੇ ਮੌਸਮ ’ਚ ਨਹੀਂ ਘੁਲੀ। ਦੂਜੇ ਪੰਦੜਵਾੜੇ ’ਚ ਵੀ ਔਸਤਨ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਦੇ ਆਸਪਾਸ ਰਹਿਣ ਨਾਲ ਗਰਮੀ ਦੀ ਮਾਰ ਲੋਕਾਂ ਨੂੰ ਨਹੀਂ ਝੱਲਣੀ ਪਈ।

ਇਸ ਵਾਰ ਸਰਗਰਮ ਹੋਈ ਪੱਛਮੀ ਗੜਬੜੀ ਕਾਰਨ ਕਰੀਬ 15 ਮਿਲੀਮੀਟਰ ਮੀਂਹ ਨਾਲ ਗਰਮੀ ਦਾ ਅਸਰ ਘੱਟ ਹੀ ਰਿਹਾ। ਉੱਥੇ ਹੀ, ਠੰਡ ਲੰਬੀ ਦੇਰ ਤੱਕ ਮਾਰਚ ’ਚ ਵੀ ਮਹਿਸੂਸ ਹੋਈ। 15 ਮਾਰਚ ਤੱਕ ਸ਼ਹਿਰ ਦਾ ਮੌਸਮ ਇਸੇ ਤਰ੍ਹਾਂ ਰਿਹਾ। ਮਾਰਚ ’ਚ ਪਾਰਾ 30 ਡਿਗਰੀ ਨੂੰ ਪਾਰ ਨਹੀਂ ਕਰ ਸਕਿਆ। ਮਾਰਚ ਤੋਂ ਲੈ ਕੇ ਹੁਣ ਤੱਕ ਵਿਚ-ਵਿਚ ਮੀਂਹ ਵੀ ਪੈਂਦਾ ਰਿਹਾ। ਪਹਿਲੀ ਮਾਰਚ ਤੋਂ 29 ਅਪ੍ਰੈਲ ਸ਼ਾਮ ਤੱਕ ਸ਼ਹਿਰ ’ਚ 54.7 ਮਿਲੀਮੀਟਰ ਮੀਂਹ ਪਿਆ। 27 ਅਪ੍ਰੈਲ ਨੂੰ ਹੀ ਸ਼ਹਿਰ ’ਚ 10.1 ਮਿਲੀਮੀਟਰ ਮੀਂਹ ਪੈਣ ਤੋਂ ਬਾਅਦ ਆਖਰੀ ਤਿੰਨ ਦਿਨਾਂ ’ਚ 40 ਡਿਗਰੀ ਤੱਕ ਪਹੁੰਚ ਚੁੱਕੇ ਤਾਪਮਾਨ ’ਤੇ ਪੂਰੀ ਤਰ੍ਹਾਂ ਰੋਕ ਲੱਗ ਗਈ। ਮੌਸਮ ਦੇ ਬਦਲੇ ਮਿਜ਼ਾਜ ਦਾ ਇਹ ਅਸਰ ਰਿਹਾ ਸੀ ਕਿ ਸੋਮਵਾਰ ਨੂੰ ਤਾਂ ਤਾਪਮਾਨ ਡਿੱਗ ਕੇ 29.8 ਡਿਗਰੀ ਰਹਿ ਗਿਆ।
14 ਸਾਲਾਂ ’ਚ 2023 ’ਚ 19 ਡਿਗਰੀ ਤੱਕ ਡਿੱਗਿਆ ਸੀ ਵੱਧ ਤੋਂ ਵੱਧ ਤਾਪਮਾਨ
ਪਿਛਲੇ 14 ਸਾਲਾਂ ’ਚ ਲਗਭਗ ਹਰ ਸਾਲ ਹੀ ਅਪ੍ਰੈਲ ’ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਹੇਠਾਂ ਆਇਆ ਹੈ। ਪਿਛਲੇ ਸਾਲ 2023 ’ਚ ਤਾਂ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਤੱਕ ਡਿੱਗਿਆ ਸੀ। 2011 ਤੋਂ ਬਾਅਦ ਹੁਣ ਤੱਕ ਸਿਰਫ਼ 2018 ਤੇ 2023 ਹੀ ਦੋ ਸਾਲ ਅਜਿਹੇ ਗੁਜ਼ਰੇ ਹਨ ਜਦੋਂ ਅਪ੍ਰੈਲ ’ਚ ਵੱਧ ਤੋਂ ਵੱਧ ਤਾਮਪਾਨ 30 ਡਿਗਰੀ ਤੋਂ ਹੇਠਾ ਨਹੀਂ ਆਇਆ। ਇਹੀ ਕਾਰਨ ਰਿਹਾ ਕਿ ਇਸ ਵਾਰ ਅਪ੍ਰੈਲ ਵਿਚ ਗਰਮੀ ਦੀ ਚੁਭਣ ਨਾਲ ਲੋਕ ਹਾਲੇ ਤੱਕ ਬਚੇ ਰਹੇ।
 


author

Babita

Content Editor

Related News