ਤੇਜ਼ਧਾਰ ਕਾਪੇ ਨਾਲ ਭਾਬੀ ਅਤੇ ਭਰਾ ’ਤੇ ਹਮਲਾ, ਪੈ ਗਿਆ ਚੀਕ-ਚਿਹਾੜਾ

Monday, Sep 15, 2025 - 05:57 PM (IST)

ਤੇਜ਼ਧਾਰ ਕਾਪੇ ਨਾਲ ਭਾਬੀ ਅਤੇ ਭਰਾ ’ਤੇ ਹਮਲਾ, ਪੈ ਗਿਆ ਚੀਕ-ਚਿਹਾੜਾ

ਫਿਰੋਜ਼ਪੁਰ (ਕੁਮਾਰ) : ਤੇਜ਼ਧਾਰ ਹਥਿਆਰ ਕਾਪੇ ਨਾਲ ਭਾਬੀ ਅਤੇ ਭਰਾ ’ਤੇ ਹਮਲਾ ਕਰਨ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏਐੱਸਆਈ ਤਰਲੋਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਪਾਲ ਸਿੰਘ ਪੁੱਤਰ ਬਾਜ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਉਂਦੇ ਹੋਏ ਦੱਸਿਆ ਬੀਤੇ ਦਿਨ ਰਾਤ ਕਰੀਬ ਸਵਾ 9 ਵਜੇ ਉਹ ਆਪਣੇ ਘਰ ਵਿਚ ਰੋਟੀ ਖਾ ਰਹੇ ਸੀ ਤਾਂ ਸ਼ਿਕਾਇਤਕਰਤਾ ਦਾ ਭਰਾ ਇਕਬਾਲ ਸਿੰਘ, ਜਿਸਨੇ ਹੱਥ ਵਿਚ ਤੇਜ਼ਧਾਰ ਕਾਪਾ ਫੜਿਆ ਹੋਇਆ ਸੀ, ਨੇ ਸ਼ਿਕਾਇਤਕਰਤਾ ਦੀ ਪਤਨੀ ਰਮਨਦੀਪ ਕੌਰ ''ਤੇ ਹਮਲਾ ਕੀਤਾ, ਜੋ ਉਸਦੀ ਬਾਂਹ ''ਤੇ ਲੱਗਾ।

ਉਕਤ ਨੇ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਆਪਣੀ ਪਤਨੀ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਇਕਬਾਲ ਸਿੰਘ ਨੇ ਉਸ ''ਤੇ ਵੀ ਕਾਪੇ ਦਾ ਸਿੱਧਾ ਵਾਰ ਉਸ 'ਤੇ ਕੀਤਾ ਜੋ ਉਸਦੇ ਹੱਥ ਦੀਆਂ ਉਂਗਲਾਂ ’ਤੇ ਲੱਗਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਕਬਾਲ ਸਿੰਘ ਪੁੱਤਰ ਬਾਜਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News