ਕੀ ਯਕੀਨ ਕਰੋਗੇ! 15 ਸਾਲਾਂ ਤੋਂ ਬੰਦ ਪਏ ਨਲਕੇ ''ਚੋਂ ਆਪਣੇ-ਆਪ ਨਿਕਲਣ ਲੱਗਾ ਪਾਣੀ
Sunday, Aug 06, 2023 - 10:02 PM (IST)

ਗੜ੍ਹਦੀਵਾਲਾ (ਭੱਟੀ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਤੋਂ ਟਾਂਡਾ ਰੋਡ 'ਤੇ ਪੈਂਦੇ ਪਿੰਡ ਜੌਹਲਾਂ ਵਿਖੇ ਕੁਦਰਤ ਦਾ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਲਗਭਗ 15 ਸਾਲਾਂ ਤੋਂ ਬੰਦ ਪਏ ਨਲਕੇ 'ਚੋਂ ਜ਼ੋਰਦਾਰ ਪ੍ਰੈਸ਼ਰ ਨਾਲ ਆਪਣੇ-ਆਪ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਬੱਧਣ ਪੁੱਤਰ ਰਾਮ ਲਾਲ ਤੇ ਉਨ੍ਹਾਂ ਦੇ ਭਰਾ ਪਰਮਜੀਤ ਸਿੰਘ ਬਿੱਟੂ ਜੌਹਲ ਸਰਕਲ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਇਸ ਸਾਲ ਜ਼ਿਆਦਾ ਮੀਂਹ ਪਿਆ, ਜਿਸ ਨਾਲ ਪਾਣੀ ਦਾ ਪੱਧਰ ਵਧਣ ਨਾਲ ਇਹ ਨਜ਼ਾਰਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਪਤੀ ਦੇ ਦੂਸਰੇ ਵਿਆਹ ਦੀ ਖ਼ਬਰ ਸੁਣਦਿਆਂ ਹੀ ਨਵ-ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ
ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਗਤੀ ਨਾਲ ਜਿਸ ਨਲਕੇ ਵਿੱਚੋਂ ਪਾਣੀ ਨਿਕਲ ਰਿਹਾ ਸੀ, ਉਹ ਉਨ੍ਹਾਂ ਦੇ ਪੁਰਾਣੇ ਘਰ 'ਚ ਲੱਗਾ ਹੈ, ਜਿਸ ਵਿੱਚੋਂ ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਪੂਰੇ ਪ੍ਰੈਸ਼ਰ ਨਾਲ ਪਾਣੀ ਨਿਕਲਿਆ, ਜਿਸ ਨੂੰ ਬੰਦ ਪਏ ਨੂੰ ਲਗਭਗ 15 ਸਾਲ ਹੋ ਚੁੱਕੇ ਸਨ। ਅਚਾਨਕ ਇਸ ਨਲਕੇ 'ਚੋਂ ਪਾਣੀ ਆਪਣੇ-ਆਪ ਨਿਕਲਣ ਨਾਲ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8