ਛਬੀਲ ਲਈ ਲਿਆਂਦੀ ਬਰਫ 'ਚੋਂ ਨਿਕਲੀ ਮਰੀ ਛਿਪਕਲੀ (ਵੀਡੀਓ)

05/26/2018 12:40:52 PM

ਫਰੀਦਕੋਟ (ਜਗਤਾਰ) : ਠੰਡਾ ਪਾਣੀ ਭਾਵੇਂ ਹੀ ਗਰਮੀ ਤੋਂ ਰਾਹਤ ਦਿੰਦਾ ਹੈ ਪਰ ਪਾਣੀ ਨੂੰ ਠੰਡਾ ਕਰਨ ਲਈ ਵਰਤੀ ਜਾਂਦੀ ਬਰਫ ਤੁਹਾਡੀ ਜਾਣ ਦੀ ਦੁਸ਼ਮਣ ਬਣ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਦੇ ਕੋਟਕਪੂਰਾ 'ਚ ਸਾਹਮਣੇ ਆਇਆ ਹੈ, ਜਿਥੇ ਛਬੀਲ ਲਗਾਉਣ ਲਈ ਲਿਆਂਦੀ ਗਈ ਬਰਫ ਦੀ ਸਿੱਲੀ 'ਚੋਂ ਛਿਪਕਲੀ ਨਿਕਲੀ। ਬਰਫ 'ਚ ਮਰੀ ਛਿਪਕਲੀ ਵੇਖ ਕੇ ਸਭ ਦੇ ਹੋਸ਼ ਉਡ ਗਏ ਜਿਸ ਤੋਂ ਬਾਅਦ ਛਬੀਲ ਵਾਲੇ ਸਾਰੇ ਪਾਣੀ ਨੂੰ ਡੋਲ੍ਹ ਦਿੱਤਾ ਗਿਆ।  ਇਸ ਬਾਰੇ ਜਦੋਂ ਬਰਫ ਕਾਰਖਾਨੇ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਹ ਮੁੱਕਰ ਗਏ।  
ਜਦੋਂ ਇਹ ਮਾਮਲਾ ਡੀ.ਸੀ. ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਸਿਹਤ ਵਿਭਾਗ ਨੂੰ ਬਰਫ ਕਾਰਖਾਨਿਆਂ ਦੀ ਚੈਕਿੰਗ ਦੇ ਹੁਕਮ ਜਾਰੀ ਕਰ ਦਿੱਤੇ। ਗਨੀਮਤ ਇਹ ਰਹੀ ਕਿ ਸਮਾਂ ਰਹਿੰਦੇ ਹੀ ਛਿਪਕਲੀ ਦਾ ਪਤਾ ਲੱਗ ਗਿਆ, ਨਹੀਂ ਤਾਂ ਜ਼ਹਿਰੀਲੇ ਪਾਣੀ ਕਾਰਣ ਪਤਾ ਨਹੀਂ ਕੀ ਭਾਣਾ ਵਰਤ ਜਾਣਾ ਸੀ।


Related News