BSF ''ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ

Wednesday, Apr 10, 2024 - 11:51 AM (IST)

BSF ''ਚ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) 'ਚ ਨੌਕਰੀ ਦੀ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਇਸ ਲਈ ਬੀ.ਐੱਸ.ਐੱਫ. ਨੇ ਏਅਰ ਵਿੰਗ ਅਤੇ ਗਰੁੱਪ ਬੀ, ਸੀ ਅਹੁਦਿਆਂ ਲਈ ਭਰਤੀ ਕੱਢੀ ਹੈ, ਜੋ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਨਾਲ ਸੰਬੰਧਤ ਯੋਗਤਾ ਰੱਖਦੇ ਹਨ, ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼

ਉਮੀਦਵਾਰ 15 ਅਪ੍ਰੈਲ 2024 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਹੈੱਡ ਕਾਂਸਟੇਬਲ (ਪਲੰਬਰ)- 1 ਅਹੁਦਾ
ਹੈੱਡ ਕਾਂਸਟੇਬਲ (ਕਾਰਪੇਂਟਰ)- 1 ਅਹੁਦਾ
ਕਾਂਸਟੇਬਲ (ਜਨਰੇਟਰ ਆਪਰੇਟਰ)- 13 ਅਹੁਦਾ
ਕਾਂਸਟੇਬਲ (ਜਨਰੇਟਰ ਮੈਕੇਨਿਕ)- 14 ਅਹੁਦੇ
ਕਾਂਸਟੇਬਲ (ਲਾਈਨਮੈਨ)- 9 ਅਹੁਦੇ
ਕੁੱਲ 38 ਅਹੁਦੇ ਭਰੇ ਜਾਣਗੇ। 

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ।

ਤਨਖਾਹ

ਹੈੱਡ ਕਾਂਸਟੇਬਲ ਲਈ ਚੁਣੇ ਉਮੀਦਵਾਰਾਂ ਨੂੰ 7ਵੇਂ ਸੀਪੀਸੀ ਅਨੁਸਾਰ ਪੇਅ ਮੈਟ੍ਰਿਕਸ ਲੇਵਲ 4 ਦੇ ਅਧੀਨ 25,500 ਰੁਪਏ ਤੋਂ 81,100 ਰੁਪਏ ਮਨੀਤਾ ਤਨਖਾਹ ਦਿੱਤੀ ਜਾਵੇਗੀ
ਕਾਂਸਟੇਬਲ ਲਈ ਚੁਣੇ ਉਮੀਦਵਾਰਾਂ ਨੂੰ 21,700 ਰੁਪਏ ਤੋਂ ਲੈ ਕੇ 69,100 ਰੁਪਏ ਤੱਕ ਤਨਖਾਹ ਦਾ ਭੁਗਤਾਨ ਕੀਤਾ ਜਾਵੇਗਾ। 

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News