ਪੱਤਰਕਾਰਾਂ ਦੀ ਚਿਤਾਵਨੀ, ਸਿੱਧੂ ਮੂਸੇਵਾਲਾ ਖ਼ਿਲਾਫ਼ ਨਾ ਹੋਈ ਕਾਰਵਾਈ ਤਾਂ ਕਰਾਂਗੇ ਸੰਘਰਸ਼

Thursday, Jun 18, 2020 - 04:27 PM (IST)

ਪੱਤਰਕਾਰਾਂ ਦੀ ਚਿਤਾਵਨੀ, ਸਿੱਧੂ ਮੂਸੇਵਾਲਾ ਖ਼ਿਲਾਫ਼ ਨਾ ਹੋਈ ਕਾਰਵਾਈ ਤਾਂ ਕਰਾਂਗੇ ਸੰਘਰਸ਼

ਭਵਾਨੀਗੜ੍ਹ (ਵਿਕਾਸ, ਸੰਜੀਵ) : ਮੀਡੀਆ ਵਿਰੁੱਧ ਬਦਜ਼ੁਬਾਨੀ ਨੂੰ ਲੈ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ਼ ਪੱਤਰਕਾਰ ਭਾਈਚਾਰੇ 'ਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਉੱਕਤ ਗਾਇਕ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਡੈਮੋਕ੍ਰੇਟਿਕ ਪ੍ਰੈੱਸ ਕਲੱਬ ਅਤੇ ਸਿਟੀ ਪ੍ਰੈੱਸ ਕਲੱਬ ਭਵਾਨੀਗੜ੍ਹ ਦੇ ਅਹੁਦੇਦਾਰਾਂ ਵੱਲੋਂ ਐੱਸ. ਐੱਸ. ਪੀ. ਸੰਗਰੂਰ ਦੇ ਨਾਂ ਗੋਬਿੰਦਰ ਸਿੰਘ ਡੀ. ਐੱਸ. ਪੀ. ਭਵਾਨੀਗੜ੍ਹ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਪਹਿਲਾਂ ਸਾਂਝੀ ਮੀਟਿੰਗ ਦੌਰਾਨ ਦੋਵੇਂ ਪ੍ਰੈੱਸ ਕਲੱਬਾਂ ਵੱਲੋਂ ਸਿੱਧੂ ਮੂਸੇਵਾਲਾ ਖ਼ਿਲਾਫ਼ ਨਿਖੇਧੀ ਮਤਾ ਪਾਸ ਕੀਤਾ ਗਿਆ। ਇਸ ਮੌਕੇ ਹਾਜ਼ਰ ਪੱਤਰਕਾਰਾਂ ਨੇ ਕਿਹਾ ਕਿ ਸਿੱਧੂ ਮੁੱਸੇਵਾਲਾ ਵੱਲੋਂ ਮੀਡੀਆ ਕਰਮੀਆਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਧਮਕੀਆਂ ਦੇਣ ਲਈ ਕਾਰਵਾਈ ਦੀ ਉਹ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕਰਦੇ ਹਨ ਅਤੇ ਪੁਲਸ ਪ੍ਰਸ਼ਾਸ਼ਨ ਤੋਂ ਗਾਇਕ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਖਿਲਾਫ ਸੰਗਰੂਰ ਦੇ ਪੱਤਰਕਾਰਾਂ ਨੇ ਕਾਰਵਾਈ ਕਰਨ ਦੀ ਕੀਤੀ ਮੰਗ

ਡੈਮੋਕ੍ਰੇਟਿਕ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ ਰਵੀ ਆਜ਼ਾਦ ਅਤੇ ਇਕਾਈ ਪ੍ਰਧਾਨ ਜਰਨੈਲ ਸਿੰਘ ਮਾਝੀ ਅਤੇ ਸਿਟੀ ਪ੍ਰੈੱਸ ਕਲੱਬ ਦੇ ਪ੍ਰਧਾਨ ਮੁਕੇਸ਼ ਸਿੰਗਲਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਖਿਲਾਫ ਆਰਮਜ ਐਕਟ ਅਧੀਨ ਕੇਸ ਦਰਜ ਹੋ ਚੁੱਕਾ ਹੈ ਪਰ ਉਸ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਹੀ ਉਸ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਪ੍ਰੈੱਸ ਨੂੰ ਧਮਕੀਆਂ ਦੇਣਾ ਇਸ ਦਾ ਨਤੀਜਾ ਹੈ। ਪੱਤਰਕਾਰ ਭਾਈਚਾਰੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿੱਧੂ ਮੁਸੇਵਾਲਾ ਖ਼ਿਲਾਫ਼ ਜਲਦ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਘਰਸ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਮਿੱਤਲ, ਵਿਜੈ ਗਰਗ, ਗੁਰਵਿੰਦਰ ਸਿੰਘ ਰੋਮੀ, ਇਕਬਾਲ ਬਾਲੀ, ਕੰਵਲਜੀਤ ਝਨੇੜੀ, ਮਨੋਜ ਸ਼ਰਮਾ, ਸੋਹਣ ਸਿੰਘ ਸੋਢੀ, ਸੰਜੀਵ ਝਨੇੜੀ, ਨਵੀਨ ਮਿੱਤਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਭਾਰਤ-ਚੀਨ ਦੀ ਝੜਪ 'ਚ ਸ਼ਹੀਦ ਹੋਇਆ ਬੁਢਲਾਡਾ ਦਾ ਗੁਰਤੇਜ ਸਿੰਘ


author

Anuradha

Content Editor

Related News