ਖ਼ਤਰੇ ਦੀ ਘੰਟੀ! ਭਿਆਨਕ ਰੂਪ ਵਿਖਾਉਣ ਲੱਗੀ ਗਰਮੀ, ਇਹ ਸਾਵਧਾਨੀਆਂ ਵਰਤਣ ਦੀ ਸਲਾਹ
Thursday, Apr 03, 2025 - 12:26 PM (IST)

ਜਲੰਧਰ (ਇੰਟ.)- ਅਪ੍ਰੈਲ ਮਹੀਨੇ ਦੀ ਸ਼ੁਰੂਆਤ ’ਚ ਹੀ ਦੇਸ਼ ਦੇ ਕਈ ਹਿੱਸਿਆਂ ’ਚ ਗਰਮੀ ਆਪਣਾ ਭਿਆਨਕ ਰੂਪ ਵਿਖਾਉਣ ਲੱਗੀ ਹੈ। ਦੇਸ਼ ਦੇ ਕਈ ਸੂਬਿਆਂ ’ਚ ਪਾਰਾ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਅਜਿਹੇ ’ਚ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ ਧੁੱਪ ਅਤੇ ਗਰਮੀ ਕਾਰਨ ਸਰੀਰ ’ਚ ਪਾਣੀ ਦੀ ਕਮੀ ਯਾਨੀ ਡੀਹਾਈਡ੍ਰੇਸ਼ਨ ਹੋ ਸਕਦੀ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤ ਕੇ ਅਤੇ ਪ੍ਰਮੁੱਖ ਉਪਾਅ ਕਰਕੇ ਕਾਫ਼ੀ ਹੱਦ ਤੱਕ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਰਕਾਰੀ ਅਫ਼ਸਰ 'ਤੇ ਡਿੱਗੀ ਗਾਜ, ਕਾਰਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ
ਡੀਹਾਈਡ੍ਰੇਸ਼ਨ ਨਾਲ ਘੱਟ ਜਾਂਦੈ ਭਾਰ
ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਅੰਦਰੂਨੀ ਮੈਡੀਸਨ ਦੇ ਸਲਾਹਕਾਰ ਡਾ. ਐੱਨ. ਆਰ. ਸ਼ੈੱਟੀ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਜ਼ਿਆਦਾ ਗਰਮੀ ਨਾਲ ਲੜਨ ਲਈ ਹਾਈਡ੍ਰੇਸ਼ਨ ਮਹੱਤਵਪੂਰਨ ਹੈ ਕਿਉਂਕਿ ਉੱਚ ਤਾਪਮਾਨ ’ਚ ਲੰਬੇ ਸਮੇਂ ਤੱਕ ਰਹਿਣ ਨਾਲ ਪਸੀਨੇ ਕਾਰਨ ਸਰੀਰ ’ਚ ਪਾਣੀ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਉਹ ਦੱਸਦੇ ਹਨ ਕਿ ਅਮਰੀਕਨ ਜਨਰਲ ਆਫ਼ ਫਿਜ਼ੀਓਲੋਜੀ ’ਚ ਇਕ ਅਧਿਐਨ ’ਚ ਪਾਇਆ ਗਿਆ ਹੈ ਕਿ ਹਲਕੀ ਡੀਹਾਈਡ੍ਰੇਸ਼ਨ ਸਰੀਰ ਦੇ ਭਾਰ ਨੂੰ 1 ਤੋਂ 2 ਫ਼ੀਸਦੀ ਤੱਕ ਘੱਟ ਕਰ ਦਿੰਦੀ ਹੈ। ਡੀਹਾਈਡ੍ਰੇਸ਼ਨ ਨਾਲ ਸਰੀਰ ਦਾ ਤਾਪਮਾਨ ਵਧਣ ਲੱਗਦਾ ਹੈ ਅਤੇ ਇਹ ਚੱਕਰ ਆਉਣਾ, ਸਿਰਦਰਦ, ਥਕਾਵਟ ਅਤੇ ਗੰਭੀਰ ਮਾਮਲਿਆਂ ’ਚ ਹੀਟ ਸਟ੍ਰੋਕ ਦਾ ਕਾਰਨ ਬਣਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ, ਕੀਤੀ ਸਖ਼ਤ ਕਾਰਵਾਈ ਤੇ ਪਾਈਆਂ ਭਾਜੜਾਂ
ਹਰ ਸਰੀਰ ਦੀ ਪਾਣੀ ਦੀ ਲੋੜ ਅਲੱਗ
ਸੀ. ਕੇ. ਬਿਰਲਾ ਹਸਪਤਾਲ ਨਵੀਂ ਦਿੱਲੀ ਦੀ ਇੰਟਰਨਲ ਮੈਡੀਸਨ ਡਾਇਰੈਕਟਰ ਡਾ. ਮਨੀਸ਼ਾ ਅਰੋੜਾ ਕਹਿੰਦੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਦਿਨ ’ਚ 3 ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ, ਜਦਕਿ ਅਸਲ ’ਚ ਹਰ ਵਿਅਕਤੀ ਦੇ ਸਰੀਰ ’ਚ ਪਾਣੀ ਦੀ ਲੋੜ ਅਲੱਗ ਹੁੰਦੀ ਹੈ। ਉਦਾਹਰਣ ਵਜੋਂ ਗਤੀਹੀਣ ਜੀਵਨ ਸ਼ੈਲੀ ਵਾਲੇ ਲੋਕਾਂ ਨੂੰ ਘੱਟ ਪਸੀਨਾ ਆਉਂਦਾ ਹੈ ਅਤੇ ਉਨ੍ਹਾਂ ਨੂੰ ਘੱਟ ਪਾਣੀ ਦੀ ਲੋੜ ਹੋ ਸਕਦੀ ਹੈ। ਇਸੇ ਤਰ੍ਹਾਂ ਉੱਚ ਤਾਪਮਾਨ ’ਚ ਬਾਹਰ ਕੰਮ ਕਰਨ ਵਾਲੇ ਇਕ ਮਜ਼ਦੂਰ ਨੂੰ ਏਅਰ-ਕੰਡੀਸ਼ਨਡ ਦਫ਼ਤਰ ’ਚ ਕੰਮ ਕਰਨ ਵਾਲੇ ਵਿਅਕਤੀ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਪਾਣੀ ਦੀ ਲੋੜ ਹੋਵੇਗੀ। ਹਾਲਾਂਕਿ ਡਾਕਟਰ ਸਰੀਰ ਦੇ ਮਹੱਤਵਪੂਰਨ ਕਾਰਜਾਂ ਨੂੰ ਸਹਾਰਾ ਦੇਣ ਲਈ ਹਮੇਸ਼ਾ ਲੋੜੀਂਦੀ ਮਾਤਰਾ ’ਚ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਡਾ. ਮਨੀਸ਼ਾ ਅਰੋੜਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਪਾਣੀ ਘੱਟ ਪੀਂਦੇ ਹਾਂ ਤਾਂ ਐਂਟੀ-ਡਿਊਰੇਟਿਕ ਹਾਰਮੋਨ ਅਤੇ ਰੇਨਿਨ-ਐਂਜੀਓਟੈਨਸਿਨ-ਐਲਡੋਸਟੀਰੋਨ ਸਿਸਟਮ ਪਾਣੀ ਨੂੰ ਬਰਕਰਾਰ ਰੱਖਣ ਲਈ ਕੰਮ ਕਰਦੇ ਹਨ। ਇਹੀ ਕਾਰਨ ਹੈ ਕਿ ਜੋ ਲੋਕ ਘੱਟ ਪਾਣੀ ਪੀਂਦੇ ਹਨ, ਉਹ ਫਿਰ ਵੀ ਆਮ ਵਾਂਗ ਕੰਮ ਕਰ ਸਕਦੇ ਹਨ।
ਇਹ ਵੀ ਪੜ੍ਹੋ: ਨਸ਼ਿਆਂ ਦੀ ਅਲਾਮਤ 'ਤੇ ਆਖ਼ਰੀ ਹੱਲਾ, ਪੰਜਾਬ ਸਰਕਾਰ ਦਾ ਵੱਡਾ ਕਦਮ
ਪਾਣੀ ਪੀਣ ਤੋਂ ਇਲਾਵਾ ਹੋਰ ਕੀ ਕਰੀਏ ਓਪਾਅ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹਾਈਡ੍ਰੇਸ਼ਨ ਦੇ ਸ੍ਰੋਤਾਂ ਲਈ ਪਾਣੀ ਸਭ ਤੋਂ ਵਧੀਆ ਸ੍ਰੋਤ ਹੈ ਪਰ ਚਾਹ, ਕੌਫ਼ੀ, ਨਾਰੀਅਲ ਪਾਣੀ, ਓ. ਆਰ. ਐੱਸ, ਨਿੰਬੂ ਪਾਣੀ, ਦੁੱਧ, ਸੂਪ ਅਤੇ ਪਾਣੀ ਨਾਲ ਭਰਪੂਰ ਫਲ ਵੀ ਸਾਡੀਆਂ ਹਾਈਡ੍ਰੇਸ਼ਨ ਦੀਆਂ ਲੋੜਾਂ ਨੂੰ ਵੀ ਪੂਰਾ ਕਰਦੇ ਹਨ। ਚਾਹ ਅਤੇ ਕੌਫ਼ੀ ਹਾਈਡ੍ਰੇਸ਼ਨ ’ਚ ਯੋਗਦਾਨ ਪਾਉਂਦੇ ਹਨ ਪਰ ਬਹੁਤ ਜ਼ਿਆਦਾ ਕੈਫੀਨ (300 ਮਿਲੀਗ੍ਰਾਮ/ਦਿਨ ਤੋਂ ਵੱਧ) ਨਾਲ ਪਿਸ਼ਾਬ ਦੀ ਮਾਤਰਾ ’ਚ ਹਲਕਾ ਵਾਧਾ ਹੋ ਸਕਦਾ ਹੈ। ਸਾਫਟ ਡਰਿੰਕਸ ਅਤੇ ਐਨਰਜੀ ਡਰਿੰਕਸ ਨੂੰ ਜ਼ਿਆਦਾ ਖੰਡ ਅਤੇ ਕੈਫੀਨ ਸਮੱਗਰੀ ਕਾਰਨ ਲਾਭਦਾਇਕ ਨਹੀਂ ਮੰਨਿਆ ਜਾਂਦਾ ਹੈ। ਸ਼ਰਾਬ ਵੀ ਹਾਈਡ੍ਰੇਸ਼ਨ ’ਚ ਯੋਗਦਾਨ ਨਹੀਂ ਪਾਉਂਦੀ ਹੈ ਕਿਉਂਕਿ ਇਹ ਵੀ ਪਿਸ਼ਾਬ ਵਧਾਉਣ ’ਚ ਯੋਗਦਾਨ ਪਾਉਂਦੀ ਹੈ, ਜਿਸ ਨਾਲ ਤਰਲ ਪਦਾਰਥ ਦਾ ਨੁਕਸਾਨ ਵਧਦਾ ਜਾਂਦਾ ਹੈ। ਸਭ ਤੋਂ ਵਧੀਆ ਤਰੀਕਾ ਸਾਦਾ ਪਾਣੀ ਪੀਣਾ ਅਤੇ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਹਾਈਡ੍ਰੇਟ ਖੁਰਾਕੀ ਪਦਾਰਥ ਅਤੇ ਘੱਟ ਖੰਡ ਵਾਲੇ ਤਰਲ ਪਦਾਰਥ ਸ਼ਾਮਲ ਕਰਨਾ ਹੈ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e