ਨਕਲੀ ਬੂਟ ਬਣਾਉਣ ਵਾਲੀ ਫੈਕਟਰੀ ’ਚ ਪੁਲਸ ਦੀ ਰੇਡ, ਵੱਡੀ ਗਿਣਤੀ ’ਚ ਬੂਟ ਤੇ ਹੋਰ ਸਾਮਾਨ ਬਰਾਮਦ
Friday, Nov 07, 2025 - 10:58 AM (IST)
ਜਲੰਧਰ (ਮਹੇਸ਼)–ਸੁੱਚੀ ਪਿੰਡ ਵਿਚ ਵੁੱਡਲੈਂਡ ਕੰਪਨੀ ਦੇ ਨਕਲੀ ਬੂਟ ਬਣਾਉਣ ਵਾਲੀ ਇਕ ਫੈਕਟਰੀ ਵਿਚ ਕਮਿਸ਼ਨਰੇਟ ਜਲੰਧਰ ਦੇ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਵੀਰਵਾਰ ਨੂੰ ਰੇਡ ਕੀਤੀ, ਜਿਸ ਦੀ ਜਾਣਕਾਰੀ ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਰੇਡ ਵੁੱਡਲੈਂਡ ਕੰਪਨੀ ਦੇ ਪ੍ਰਤੀਨਿਧੀਆਂ ਅਤੇ ਮਾਣਯੋਗ ਦਿੱਲੀ ਹਾਈ ਕੋਰਟ ਵੱਲੋਂ ਨਿਯੁਕਤ ਕੀਤੇ ਗਏ ਇਕ ਕਾਨੂੰਨੀ ਅਧਿਕਾਰੀ ਨੂੰ ਨਾਲ ਲੈ ਕੇ ਕੀਤੀ ਗਈ। ਥਾਣਾ ਰਾਮਾ ਮੰਡੀ ਦੇ ਮੁਖੀ ਨੇ ਕਿਹਾ ਕਿ ਪੁਲਸ ਨੇ ਫੈਕਟਰੀ ਵਿਚੋਂ ਭਾਰੀ ਮਾਤਰਾ ਵਿਚ ਨਕਲੀ ਬੂਟ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ ਅਤੇ ਅੱਗੇ ਵੀ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: Punjab:ਭਿਆਨਕ ਹਾਦਸੇ ਨੇ ਉਜਾੜ 'ਤਾ ਪਰਿਵਾਰ! ਮਾਂ-ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਵਕੀਲ ਵੱਲੋਂ ਦੱਸਿਆ ਗਿਆ ਕਿ ਸਪੀਡਵੇਜ਼ ਟਾਇਰ ਟ੍ਰੇਡਰਜ਼ ਨੂੰ ਵੁੱਡਲੈਂਡ ਕੰਪਨੀ ਵੱਲੋਂ ਸਾਲ 2018 ਵਿਚ ਕੰਪਨੀ ਨਾਲ 2 ਸਾਲ ਤਕ ਕੰਮ ਕਰਨ ਦਾ ਕਰਾਰ ਕੀਤਾ ਗਿਆ ਸੀ, ਜੋ ਕਿ ਖਤਮ ਹੋ ਗਿਆ ਸੀ ਪਰ ਉਸ ਦੇ ਬਾਅਦ ਵੀ ਸੁੱਚੀ ਪਿੰਡ ਦੀ ਫੈਕਟਰੀ ਵਿਚ ਨਕਲੀ ਬੂਟ ਬਣਾਉਣ ਦਾ ਕੰਮ ਲਗਾਤਾਰ ਚੱਲ ਰਿਹਾ ਸੀ।
ਐੱਸ. ਐੱਚ. ਓ. ਰਾਮਾ ਮੰਡੀ ਨੇ ਕਿਹਾ ਕਿ ਸੁੱਚੀ ਪਿੰਡ ਵਿਚ ਬੂਟ ਬਣਾਉਣ ਵਾਲੀ ਫੈਕਟਰੀ ਸਥਿਤ ਹੈ, ਜਿਥੇ ਵੁੱਡਲੈਂਡ ਕੰਪਨੀ ਨਾਲ ਸਪੀਡਵੇਜ਼ ਟਾਇਰ ਕੰਪਨੀ ਦਾ ਕਰਾਰ ਸੀ। ਫੈਕਟਰੀ ਵਿਚ ਵੱਖ-ਵੱਖ ਕਿਸਮ ਦੇ ਬੂਟ ਬਣਾਏ ਜਾਂਦੇ ਸਨ ਪਰ ਇਹ ਕਰਾਰ ਖ਼ਤਮ ਹੋ ਗਿਆ ਸੀ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ
ਥਾਣਾ ਮੁਖੀ ਮਨਜਿੰਦਰ ਸਿੰਘ ਨੇ ਕਿਹਾ ਕਿ ਅੱਜ ਦਿੱਲੀ ਹਾਈ ਕੋਰਟ ਦੇ ਹੁਕਮ ਲੈ ਕੇ ਇਕ ਟੀਮ ਉਨ੍ਹਾਂ ਕੋਲ ਆਈ ਸੀ, ਜਿਸ ਨੂੰ ਲੈ ਕੇ ਉਨ੍ਹਾਂ ਸਮੇਤ ਪੁਲਸ ਪਾਰਟੀ ਫੈਕਟਰੀ ਵਿਚ ਰੇਡ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਦੀ ਨਿਗਰਾਨੀ ਵਿਚ ਵੁੱਡਲੈਂਡ ਕੰਪਨੀ ਦੇ ਕਾਨੂੰਨੀ ਸੈੱਲ ਅਤੇ ਅਧਿਕਾਰਕ ਸੈੱਲ ਵੱਲੋਂ ਪੂਰੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਕੰਪਨੀ ਵੱਲੋਂ ਇਸ ਸਬੰਧੀ ਲਿਖਤੀ ਰੂਪ ਵਿਚ ਜੋ ਵੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇਗੀ, ਉਸ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵਿਚ ਬੂਟ ਬਣਾਉਣ ਲਈ ਲਾਈਆਂ ਕੁਝ ਮਸ਼ੀਨਾਂ ਬੰਦ ਹਨ ਅਤੇ ਕੁਝ ਚਾਲੂ ਹਾਲਤ ਵਿਚ ਹਨ। ਭਾਰੀ ਮਾਤਰਾ ਵਿਚ ਨਕਲੀ ਬੂਟ ਅਤੇ ਹੋਰ ਸਾਮਾਨ ਪੁਲਸ ਨੇ ਕਬਜ਼ੇ ਵਿਚ ਲਿਆ ਹੈ। ਦੇਰ ਸ਼ਾਮ ਤਕ ਵੀ ਇਹ ਜਾਂਚ ਜਾਰੀ ਸੀ।
ਇਹ ਵੀ ਪੜ੍ਹੋ: ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
