ਜਲੰਧਰ ਦੇ ਸਿਵਲ ਹਸਪਤਾਲ ’ਚ 50 ਦਿਨਾਂ ਤੱਕ ਲਾਸ਼ ਦੀ ਦੁਰਗਤੀ ਹੋਣ ਦੇ ਮਾਮਲੇ ''ਚ ਵੱਡੀ ਅਪਡੇਟ

Monday, Nov 10, 2025 - 12:21 PM (IST)

ਜਲੰਧਰ ਦੇ ਸਿਵਲ ਹਸਪਤਾਲ ’ਚ 50 ਦਿਨਾਂ ਤੱਕ ਲਾਸ਼ ਦੀ ਦੁਰਗਤੀ ਹੋਣ ਦੇ ਮਾਮਲੇ ''ਚ ਵੱਡੀ ਅਪਡੇਟ

ਜਲੰਧਰ (ਵਿਸ਼ੇਸ਼)-ਕੁਝ ਮਹੀਨੇ ਪਹਿਲਾਂ ਸਿਵਲ ਹਸਪਤਾਲ ਦੀ ਮੋਰਚਰੀ (ਮੁਰਦਾਘਰ) ਵਿਚ 50 ਦਿਨਾਂ ਤਕ ਅਣਪਛਾਤੇ ਵਿਅਕਤੀ ਦੀ ਲਾਸ਼ ਕੁਝ ਡਾਕਟਰਾਂ ਅਤੇ ਸਟਾਫ ਦੀ ਗਲਤੀ ਕਾਰਨ ਗਲ਼-ਸੜ ਗਈ ਸੀ ਅਤੇ ਉਸ ਵਿਚ ਕੀੜੇ ਤਕ ਪੈ ਗਏ ਸਨ। ਅਜਿਹਾ ਮਾਮਲਾ ਦੋਬਾਰਾ ਨਾ ਵਾਪਰੇ, ਇਸ ਲਈ ਲੋਕਾਂ ਦੇ ਹਿੱਤਾਂ ਲਈ ‘ਜਗ ਬਾਣੀ’ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਹੈ।

‘ਜਗ ਬਾਣੀ’ ਨੇ ਇਸ ਖ਼ਬਰ ਨੂੰ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਤਾਂਕਿ ਅਜਿਹੀਆਂ ਲਾਪ੍ਰਵਾਹੀਆਂ ਦੁਬਾਰਾ ਨਾ ਹੋ ਸਕਣ। ਇਸ ਦੇ ਲਈ ਕੁਝ ਮਹੀਨੇ ਪਹਿਲਾਂ ਹੀ ਸਮਾਜ-ਸੇਵੀ ਸੰਜੇ ਸਹਿਗਲ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਅਜਿਹੀ ਲਾਪ੍ਰਵਾਹੀ ਦੋਬਾਰਾ ਨਾ ਵਾਪਰੇ। ਇਸ ਮਾਮਲੇ ਵਿਚ ਕਮਿਸ਼ਨ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਤਤਕਾਲੀ ਮੈਡੀਕਲ ਸੁਪਰਿੰਟੈਂਡੈਂਟ ਡਾ. ਗੀਤਾ ਕਟਾਰੀਆ ਦੀ ਰੈਗੂਲਰ ਪੈਨਸ਼ਨ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਹੁਣ ਠੰਡ ਵਿਖਾਏਗੀ ਜ਼ੋਰ! ਫਰੀਦਕੋਟ ਰਿਹਾ ਸ਼ਿਮਲਾ ਵਾਂਗ ਠੰਡਾ, ਪੜ੍ਹੋ Weather ਦੀ ਤਾਜ਼ਾ ਅਪਡੇਟ

PunjabKesari

ਡਾ. ਗੀਤਾ ਨੂੰ ਹੁਣ ਗੁਜ਼ਾਰੇ ਲਈ ਪ੍ਰੋਵੀਜ਼ਨਲ ਪੈਨਸ਼ਨ ਹੀ ਮਿਲੇਗੀ ਅਤੇ ਜਦੋਂ ਤਕ ਮਨੁੱਖੀ ਅਧਿਕਾਰ ਕਮਿਸ਼ਨ ਦਾ ਫ਼ੈਸਲਾ ਨਹੀਂ ਆਉਂਦਾ, ਉਦੋਂ ਤਕ ਪ੍ਰੋਵੀਜ਼ਨਲ ਪੈਨਸ਼ਨ ਹੀ ਡਾ. ਗੀਤਾ ਨੂੰ ਮਿਲੇਗੀ। ਧਿਆਨ ਦੇਣ ਯੋਗ ਹੈ ਕਿ ਅਣਪਛਾਤੇ ਵਿਅਕਤੀ ਨੂੰ ਕਿਸੇ ਨੇ ਬਿਮਾਰੀ ਦੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਡਾ. ਗੀਤਾ ਕਟਾਰੀਆ ਖ਼ਿਲਾਫ਼ ਕਮਿਸ਼ਨ ਨੇ ਚੰਡੀਗੜ੍ਹ ਬੈਠੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ, ਜਿਸ ਦੇ ਅਧਿਕਾਰੀਆਂ ਨੇ ਇਹ ਫ਼ੈਸਲਾ ਲਿਆ।

ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਪਾਵਰਕਾਮ ਨੇ ਕਰ 'ਤਾ ਵੱਡਾ ਐਕਸ਼ਨ

PunjabKesari

ਡਾ. ਗੀਤਾ ਕਟਾਰੀਆ ਦੀ ਨਾਲਾਇਕੀ ਕਾਰਨ ਹੋਈ ਉਸ ਦੀ ਪੈਨਸ਼ਨ ਬੰਦ : ਸੰਜੇ ਸਹਿਗਲ
ਸਮਾਜ-ਸੇਵਕ ਅਤੇ ਸਾਬਕਾ ਮੈਂਬਰ ਮਰੀਜ਼ ਭਲਾਈ ਕਮੇਟੀ ਸਿਵਲ ਹਸਪਤਾਲ ਜਲੰਧਰ ਦੇ ਸੰਜੇ ਸਹਿਗਲ ਨੇ ਕਿਹਾ ਕਿ ਉਹ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਬਿਨਾਂ ਪ੍ਰਵਾਹ ਕੀਤੇ ਸੱਚਾਈ ਦੇ ਰਸਤੇ ’ਤੇ ਚੱਲਦਿਆਂ ਸਖ਼ਤ ਹੁਕਮ ਜਾਰੀ ਕੀਤੇ ਹਨ।
ਦਰਅਸਲ, ਸਿਵਲ ਹਸਪਤਾਲ ਵਿਚ ਜਦੋਂ ਮੈਡੀਕਲ ਸੁਪਰਿੰਟੈਂਡੈਂਟ ਦੀ ਪੋਸਟ ’ਤੇ ਡਾ. ਗੀਤਾ ਕਟਾਰੀਆ ਲੱਗੇ ਰਹੇ, ਉਦੋਂ ਉਨ੍ਹਾਂ ਆਪਣੇ ਕੁਝ ਡਾਕਟਰਾਂ ਅਤੇ ਸਟਾਫ ਦੀ ਫੇਵਰ ਕੀਤੀ ਅਤੇ ਨਿਯਮਾਂ ਦੇ ਉਲਟ ਕਈ ਕੰਮ ਕੀਤੇ, ਜਿਸ ਵਿਚ ਇਕ ਲਾਸ਼ ਦੀ ਦੁਰਗਤੀ ਦਾ ਕੇਸ ਸਾਹਮਣੇ ਹੈ। ਜੇਕਰ ਡਾ. ਗੀਤਾ ਨਾਲਾਇਕੀ ਨਾ ਕਰਦੇ ਤਾਂ ਦੋਸ਼ੀ ਡਾਕਟਰਾਂ ਖਿਲਾਫ ਸਖਤ ਕਾਰਵਾਈ ਹੋ ਸਕਦੀ ਸੀ। ਸੰਜੇ ਸਹਿਗਲ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਕਿੰਨੀਆਂ ਸਿਫਾਰਸ਼ਾਂ ਆਈਆਂ ਕਿ ਉਹ ਆਪਣੀ ਸ਼ਿਕਾਇਤ ਵਾਪਸ ਲੈਣ ਪਰ ਉਹ ਸੱਚਾਈ ਦੇ ਰਸਤੇ ’ਤੇ ਚੱਲ ਕੇ ਦੋਸ਼ੀ ਡਾਕਟਰਾਂ ’ਤੇ ਕਾਰਵਾਈ ਕਰਵਾ ਕੇ ਹੀ ਸ਼ਾਂਤ ਹੋਣਗੇ, ਤਾਂ ਕਿ ਦੋਬਾਰਾ ਅਜਿਹੀਆਂ ਗੰਭੀਰ ਲਾਪ੍ਰਵਾਹੀਆਂ ਭਵਿੱਖ ਵਿਚ ਸਾਹਮਣੇ ਨਾ ਆ ਸਕਣ।

ਇਹ ਵੀ ਪੜ੍ਹੋ: ਰਾਜਾ ਵੜਿੰਗ ਵੱਲੋਂ ਸਿੱਖ ਕਕਾਰਾਂ ਦਾ ਮਜ਼ਾਕ ਉਡਾਉਣਾ ਬੇਹੱਦ ਸ਼ਰਮਨਾਕ : ਮਲਵਿੰਦਰ ਕੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News