ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵੱਲੋਂ ਦਲਿਤ ਲੋਕਾਂ ਨਾਲ ਧੱਕੇਸ਼ਾਹੀ ਖਿਲਾਫ ਸੰਘਰਸ਼ ਦੀ ਚਿਤਾਵਨੀ
Sunday, Dec 03, 2017 - 03:47 AM (IST)
ਬਾਬਾ ਬਕਾਲਾ ਸਾਹਿਬ, (ਅਠੌਲਾ)- ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਆਗੂਆਂ ਦੀ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਮਾਝਾ ਜ਼ੋਨ ਇੰਚਾਰਜ ਰਣਜੀਤ ਸਿੰਘ ਗੱਗੜਭਾਣਾ ਦੀ ਅਗਵਾਈ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਾਬਾ ਜਸਪਾਲ ਸਿੰਘ ਨੇ ਕਿਹਾ ਕਿ ਸਰਕਾਰ ਬਦਲਣ ਦੇ ਬਾਵਜੂਦ ਗਰੀਬ ਦਲਿਤ ਲੋਕਾਂ ਨਾਲ ਧੱਕੇਸ਼ਾਹੀ ਬੰਦ ਨਹੀਂ ਹੋਈ, ਆਮ ਲੋਕਾਂ ਨੂੰ ਇਨਸਾਫ ਲੈਣ ਲਈ ਦਰ-ਦਰ ਭਟਕਣਾ ਪੈ ਰਿਹਾ ਹੈ, ਦਰਖਾਸਤਾਂ ਠੰਡੇ ਬਸਤੇ 'ਚ ਪਈਆਂ ਹਨ, ਅੱਤਿਆਚਾਰ ਦਿਨੋ-ਦਿਨ ਵੱਧ ਰਿਹਾ ਹੈ, ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ, ਪਿੰਡਾਂ ਵਿਚ ਪਾਣੀ ਦੀਆਂ ਟੈਂਕੀਆਂ ਬਣਨੀਆਂ ਬੰਦ ਹੋ ਗਈਆਂ ਹਨ, ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ, ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਹਨ, ਗਰੀਬਾਂ 'ਤੇ ਨਾਜਾਇਜ਼ ਪਰਚੇ ਕੀਤੇ ਜਾ ਰਹੇ ਹਨ, ਧਨਾਢ ਲੋਕਾਂ ਦੇ ਇਸ਼ਾਰਿਆਂ 'ਤੇ ਗਰੀਬ ਬਲੀ ਦਾ ਬੱਕਰਾ ਬਣ ਰਹੇ ਹਨ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਇਹ ਧੱਕੇਸ਼ਾਹੀਆਂ ਬੰਦ ਨਾ ਹੋਈਆਂ ਤਾਂ ਜ਼ਬਰਦਸਤ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਰਣਜੀਤ ਸਿੰਘ ਧੂਲਕਾ ਤਹਿਸੀਲ ਵਾਈਸ ਪ੍ਰਧਾਨ, ਗੁਰਜੰਟ ਸਿੰਘ ਤਹਿਸੀਲ ਪ੍ਰਧਾਨ, ਕਰਨੈਲ ਸਿੰਘ ਦੌਲੋਨੰਗਲ, ਮੰਗਲ ਸਿੰਘ ਯੂਨਿਟ ਪ੍ਰਧਾਨ, ਅਨਿਲ ਮਹਿਤਾ ਪ੍ਰਧਾਨ, ਗਗਨਦੀਪ ਸਿੰਘ ਨਿੱਕਾ ਰਈਆ ਪ੍ਰਧਾਨ, ਸੂਬਾ ਸਕੱਤਰ ਗੁਰਨਾਮ ਸਿੰਘ ਸ਼ੇਰਗਿੱਲ, ਰਣਜੀਤ ਸਿੰਘ ਮਾਝਾ ਜ਼ੋਨ ਇੰਚਾਰਜ, ਬਾਬਾ ਜਸਪਾਲ ਸਿੰਘ ਰਜਧਾਨ ਜ਼ਿਲਾ ਪ੍ਰਧਾਨ, ਪਵਿੱਤਰ ਸਿੰਘ, ਚੰਨਣ ਸਿੰਘ ਪੱਪੂ ਗੱਗੜਭਾਣਾ ਆਦਿ ਮੌਜੂਦ ਸਨ।
