ਵੇਟਿੰਗ ਪੀਰੀਅਡ ਘੱਟ ਕਰਨ ਲਈ ਸੀ. ਟੀ. ਯੂ. ਖਰੀਦੇਗਾ 40 ਨਵੀਆਂ ਬੱਸਾਂ

Thursday, Jul 26, 2018 - 05:42 AM (IST)

ਵੇਟਿੰਗ ਪੀਰੀਅਡ ਘੱਟ ਕਰਨ ਲਈ ਸੀ. ਟੀ. ਯੂ. ਖਰੀਦੇਗਾ 40 ਨਵੀਆਂ ਬੱਸਾਂ

ਚੰਡੀਗਡ਼੍ਹ, (ਵਿਜੇ)- ਚੰਡੀਗਡ਼੍ਹ ਟਰਾਂਸਪੋਰਟ ਅੰਡਰਟੇਕਿੰਗ  (ਸੀ. ਟੀ. ਯੂ.) ਨੇ ਹੁਣ ਮਸ਼ਰੂਫ ਰੂਟਾਂ ’ਚ ਬੱਸਾਂ ਦੀ ਗਿਣਤੀ ਨੂੰ ਵਧਾਉਣ ਦਾ ਫੈਸਲਾ ਲਿਆ ਹੈ। ਦਰਅਸਲ ਸੀ. ਟੀ. ਯੂ.  ਮੈਨੇਜਮੈਂਟ ਕਈ ਸਾਲਾਂ ਤੋਂ ਆਪਣੀਆਂ ਬੱਸਾਂ ਦਾ ਵੇਟਿੰਗ ਪੀਰੀਅਡ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਇਸ ਲਈ ਸੀ. ਟੀ. ਯੂ. ਛੇਤੀ ਹੀ 40 ਏ. ਸੀ. ਬੱਸਾਂ ਦੀ ਖਰੀਦ ਕਰਨ ਜਾ ਰਿਹਾ ਹੈ। ਸੀ. ਟੀ. ਯੂ. ਵਲੋਂ ਨਵੀਅਾਂ ਬੱਸਾਂ ਨੂੰ ਖਰੀਦਣ ਦਾ ਪ੍ਰਪੋਜ਼ਲ ਤਿਆਰ ਕਰ ਲਿਆ ਗਿਆ ਹੈ। ਇਹ ਸਾਰੀਆਂ ਬੱਸਾਂ ਇੰਟਰਸਿਟੀ ਰੂਟ ’ਤੇ ਚੱਲਣਗੀਆਂ। 
ਇਸ ਪਿੱਛੇ ਸੀ. ਟੀ. ਯੂ. ਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਬਲਿਕ ਟਰਾਂਸਪੋਰਟ  ਦੇ ਇਸਤੇਮਾਲ ਲਈ ਪ੍ਰੇਰਿਤ ਕਰਨਾ ਹੈ। 6 ਅਗਸਤ ਨੂੰ ਕੰਪਨੀਆਂ ਦੀ ਪ੍ਰੀ ਬਿੱਡ ਕਾਨਫਰੰਸ ਰੱਖੀ ਗਈ ਹੈ।  ਮੌਜੂਦਾ ਸਮੇਂ ’ਚ ਸੀ. ਟੀ. ਯੂ. ਕੋਲ 500 ਬੱਸਾਂ ਹਨ ਪਰ ਇੰਨੀਆਂ ਬੱਸਾਂ ਨਾਲ ਵੀ ਸ਼ਹਿਰ ਦਾ ਪਬਲਿਕ ਟਰਾਂਸਪੋਰਟ ਸਿਸਟਮ ਸੁਧਰ ਨਹੀਂ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਟਰਾਂਸਪੋਰਟ ਲਈ ਹੋਰ ਆਪਸ਼ਨ ਲੱਭਣੇ ਪੈ ਰਹੇ ਹਨ। 
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਪਿਛਲੇ ਸਾਲ ਵੀ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰੀਨਿਊਅਲ ਮਿਸ਼ਨ  (ਜਨਰਮ) ਤਹਿਤ 40 ਬੱਸਾਂ ਨੂੰ ਰੂਟ ’ਤੇ ਉਤਾਰਿਅਾ ਸੀ। ਹੁਣ ਸੀ. ਟੀ. ਯੂ.  ਇਕ ਵਾਰ ਫਿਰ ਨਵੀਆਂ ਬੱਸਾਂ ਨੂੰ ਖਰੀਦਣ ਜਾ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪਬਲਿਕ ਟਰਾਂਸਪੋਰਟ ਸਿਸਟਮ ਬਿਹਤਰ ਹੋਣ ਨਾਲ ਸਡ਼ਕਾਂ ’ਤੇ ਵਾਹਨਾਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕੇਗਾ।  
 ਕਈ ਰੂਟਾਂ ’ਤੇ 45 ਮਿੰਟ ਤਕ ਵੇਟਿੰਗ ਪੀਰੀਅਡ
 ਨਵੀਅਾਂ ਬੱਸਾਂ ਦੀ ਖਰੀਦ ਨਾਲ ਸੀ. ਟੀ. ਯੂ. ਨੇ ਉਨ੍ਹਾਂ ਰੂਟਾਂ ’ਚ ਬੱਸਾਂ ਦੀ ਗਿਣਤੀ ਨੂੰ ਵਧਾਉਣ ਦਾ ਫੈਸਲਾ ਲਿਆ ਹੈ, ਜਿਥੇ ਯਾਤਰੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੁੰਦੀ ਹੈ। ਸੀ. ਟੀ. ਯੂ. ਵਲੋਂ ਕਰਵਾਏ ਗਏ ਸਰਵੇ ’ਚ ਅਜਿਹੇ ਕਈ ਰੂਟਾਂ ਦੀ ਪਛਾਣ  ਕਰ ਲਈ ਗਈ ਹੈ ਜਿਥੇ ਬੱਸਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ,  ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਹੈ। ਪਿਛਲੇ ਸਾਲ ਕਰਵਾਏ ਗਏ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀ. ਜੀ. ਆਈ. ਤੋਂ ਲੈ ਕੇ ਮੋਹਾਲੀ ਫੇਜ਼-11 ਦੇ ਲਗਭਗ 28 ਕਿਲੋਮੀਟਰ ਦੇ ਰੂਟ ’ਤੇ ਯਾਤਰੀਆਂ ਨੂੰ 45 ਮਿੰਟ  ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ। 
ਪੈਸੰਜਰਜ਼ ਤੇ ਇਨਵਾਇਰਨਮੈਂਟ ਫਰੈਂਡਲੀ ਹੋਣਗੀਆਂ ਬੱਸਾਂ
 ਜ਼ਿਆਦਾ ਤੋਂ ਜ਼ਿਆਦਾ ਲੋਕ ਪਬਲਿਕ ਟਰਾਂਸਪੋਰਟ ਦਾ ਇਸਤੇਮਾਲ ਕਰਨ, ਇਸ ਲਈ ਸੀ. ਟੀ. ਯੂ.  ਦਾ ਪੂਰਾ ਫੋਕਸ ਬੱਸਾਂ ਨੂੰ ਪੈਸੰਜਰਜ਼ ਫਰੈਂਡਲੀ ਤਿਆਰ ਕਰਵਾਉਣ ’ਤੇ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਵਧ ਰਹੇ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਲਈ ਬੱਸਾਂ ਨੂੰ ਇਨਵਾਇਰਨਮੈਂਟ ਫਰੈਂਡਲੀ ਵੀ ਬਣਾਇਆ ਜਾਵੇਗਾ।  ਇਸ ਲਈ ਪ੍ਰਪੋਜ਼ਲ ’ਚ ਵਿਸ਼ੇਸ਼ ਤੌਰ ’ਤੇ ਕੰਡੀਸ਼ਨਜ਼ ਲਾਈਆਂ ਗਈਆਂ ਹਨ। ਬੱਸ ’ਚ ਸਿਟਿੰਗ ਕਪੈਸਟੀ ਨੂੰ ਵੀ ਵਧਾ ਕੇ 50 ਤਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਸਾਂ ’ਚ ਦੋ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ।
 


Related News