ਬਠਿੰਡਾ 'ਚ ਵੋਟਾਂ ਪੈਣ ਦਾ ਕੰਮ ਜਾਰੀ, ਪੋਲਿੰਗ ਬੂਥਾਂ 'ਤੇ ਪੁੱਜੇ ਲੋਕ
Tuesday, Oct 15, 2024 - 09:23 AM (IST)
ਬਠਿੰਡਾ (ਵਿਜੇ) : ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਅੱਜ ਕੁੱਲ 640500 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ 'ਚ 336234 ਪੁਰਸ਼, 304265 ਔਰਤਾਂ ਅਤੇ 1 ਥਰਡ ਜੈਂਡਰ ਸ਼ਾਮਲ ਹਨ।
ਇਹ ਵੀ ਪੜ੍ਹੋ : ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ
ਜ਼ਿਲ੍ਹੇ ਅਧੀਨ ਪੈਂਦੇ 9 ਬਲਾਕ (ਬਠਿੰਡਾ, ਗੋਨਿਆਣਾ, ਰਾਮਪੁਰਾ, ਨਥਾਣਾ, ਭਗਤਾ, ਸੰਗਤ, ਫੂਲ, ਮੌੜ ਅਤੇ ਤਲਵੰਡੀ ਸਾਬੋ) 'ਚ ਕੁੱਲ 318 ਪਿੰਡ ਹਨ, ਜਿਨ੍ਹਾਂ 'ਚੋਂ 37 ਗ੍ਰਾਮ ਪੰਚਾਇਤਾਂ 'ਚ ਸਰਬ ਸੰਮਤੀ ਨਾਲ ਪੰਚ-ਸਰਪੰਚ ਚੁਣੇ ਗਏ ਹਨ।
ਬਲਾਕ ਬਠਿੰਡਾ 'ਚ ਕੁੱਲ 32 ਗ੍ਰਾਮ ਪੰਚਾਇਤਾਂ ਸ਼ਾਮਲ ਹਨ। ਇਸੇ ਤਰ੍ਹਾਂ ਭਗਤਾ 'ਚ 29, ਗੋਨਿਆਣਾ 'ਚ 37, ਮੌੜ 32, ਨਥਾਣਾ 36, ਫੂਲ 25, ਰਾਮਪੁਰਾ 35, ਸੰਗਤ 41 ਅਤੇ ਤਲਵੰਡੀ ਸਾਬੋ 'ਚ ਕੁੱਲ 51 ਗ੍ਰਾਮ ਪੰਚਾਇਤਾਂ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਗ੍ਰਾਮ ਪੰਚਾਇਤਾਂ 'ਚ ਕੁੱਲ 2532 ਵਾਰਡ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8