ਪਟਿਆਲਾ ਦੇ 3 ਬੂਥਾਂ ''ਤੇ 2 ਵਜੇ ਤੱਕ ਪਈਆਂ ਇੰਨੇ ਫ਼ੀਸਦੀ ''ਵੋਟਾਂ''

02/16/2021 3:11:41 PM

ਪਟਿਆਲਾ (ਪਰਮੀਤ) : ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ 'ਤੇ ਅੱਜ ਦੁਬਾਰਾ ਵੋਟਾਂ ਪੈ ਰਹੀਆਂ ਹਨ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਸੀ। ਪਾਤੜਾਂ ਵਿਖੇ ਦੁਪਹਿਰ 2 ਵਜੇ ਤੱਕ 75.89 ਫ਼ੀਸਦੀ ਵੋਟਿੰਗ ਹੋਈ, ਜਦੋਂ ਕਿ ਸਮਾਣਾ 'ਚ ਇਸ ਸਮੇਂ ਤੱਕ 50.23 ਫ਼ੀਸਦੀ ਵੋਟਾਂ ਪਈਆਂ। ਦੱਸਣਯੋਗ ਹੈ ਕਿ ਸੂਬਾ ਚੋਣ ਕਮਿਸ਼ਨ ਵੱਲੋਂ ਪਟਿਆਲਾ ਦੇ ਨਗਰ ਕੌਂਸਲ ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ 'ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਸਨ।

ਇਸ ਸਬੰਧੀ ਰਿਟਰਨਿੰਗ ਅਫ਼ਸਰਾਂ ਵੱਲੋਂ ਸੂਚਨਾ ਭੇਜੀ ਗਈ ਸੀ ਕਿ ਪਾਤੜਾਂ ਦੇ ਵਾਰਡ ਨੰਬਰ-8 ਦੇ ਬੂਥ ਨੰਬਰ-11 ਅਤੇ ਸਮਾਣਾ ਦੇ ਵਾਰਡ ਨੰਬਰ-11 ਦੇ ਬੂਥ ਨੰਬਰ-22 ਅਤੇ 23 'ਚ ਈ. ਵੀ. ਐੱਮ. ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਇਨ੍ਹਾਂ ਤਿੰਨਾਂ ਬੂਥਾਂ 'ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਸਨ, ਜਿਸ ਦੇ ਚੱਲਦਿਆਂ ਅੱਜ ਮੁੜ ਵੋਟਾਂ ਪੈ ਰਹੀਆਂ ਹਨ।
 


Babita

Content Editor

Related News