ਪਾਸ਼ ਕਾਲੋਨੀਆਂ ’ਚ ਬੇਹੱਦ ਘੱਟ ਹੋਈ ਪੋਲਿੰਗ, ਸੰਘਣੀ ਆਬਾਦੀ ਵਾਲੇ ਇਲਾਕਿਆਂ ਨੇ ਬਚਾਈ ਲਾਜ
Saturday, Dec 21, 2024 - 11:41 PM (IST)
ਜਲੰਧਰ (ਖੁਰਾਣਾ)- ਨਗਰ ਨਿਗਮ ਚੋਣਾਂ ਤਾਂ ਮੁਕੰਮਲ ਹੋ ਗਈਆਂ ਹਨ, ਪਰ ਵੋਟਿੰਗ ਫੀਸਦੀ ਨੂੰ ਲੈ ਕੇ ਕਈ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ।
ਪੂਰੇ ਸ਼ਹਿਰ ਦੀ ਗੱਲ ਕਰੀਏ ਤਾਂ ਆਸਾਨੀ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਦੀਆਂ ਪਾਸ਼ ਕਾਲੋਨੀਆਂ ਵਿਚ ਬੇਹੱਦ ਘੱਟ ਅਤੇ ਬੇਹੱਦ ਮੱਠੀ ਰਫਤਾਰ ਨਾਲ ਪੋਲਿੰਗ ਹੋਈ, ਜਦਕਿ ਸਲੱਮ ਅਤੇ ਸੰਘਣੀ ਆਬਾਦੀਆਂ ਵਿਚ ਵੋਟਿੰਗ ਫੀਸਦੀ ਕਿਤੇ ਬਹੁਤ ਜ਼ਿਆਦਾ ਅਤੇ ਕਿਤੇ ਠੀਕ-ਠਾਕ ਰਹੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਭਾਵੇਂ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਚੋਣ ਕਮਿਸ਼ਨ ਨੇ ਵੋਟ ਫੀਸਦੀ ਵਧਾਉਣ ਲਈ ਕੋਈ ਵਿਸ਼ੇਸ਼ ਮੁਹਿੰਮ ਨਹੀਂ ਚਲਾਈ ਪਰ ਇੰਨਾ ਤੈਅ ਹੈ ਕਿ ਸੰਘਣੀ ਆਬਾਦੀ ਵਿਚ ਹੋਈ ਭਾਰੀ ਵੋਟਿੰਗ ਨੇ ਪੂਰੇ ਸ਼ਹਿਰ ਵਿਚ ਵੋਟਿੰਗ ਫੀਸਦੀ ਦੀ ਲਾਜ ਰੱਖ ਲਈ। ਪਾਸ਼ ਕਾਲੋਨੀਆਂ ਵਿਚ ਜਿਥੇ ਲੋਕ ਪਰਿਵਾਰਾਂ ਸਮੇਤ ਵੋਟਿੰਗ ਕਰਦੇ ਦਿਸੇ, ਉਥੇ ਹੀ ਸੰਘਣੀਆਂ ਆਬਾਦੀਆਂ ਵਿਚ ਵੋਟਰਾਂ ਦੀ ਲਾਈਨ ਲੱਗੀ ਰਹੀ।
ਇਹ ਵੀ ਪੜ੍ਹੋ- ਜਲੰਧਰ 'ਚ ਪਰਗਟ ਸਿੰਘ ਦਾ ਹਿੱਲਿਆ ਮੈਦਾਨ, ਨਿਗਮ ਚੋਣਾਂ 'ਚ ਮਿਲੀਆਂ ਸਿਰਫ਼ 3 ਸੀਟਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e