ਦਿਉਣ ਪਿੰਡ ''ਚ ਵੋਟਿੰਗ ਜਾਰੀ, 418 ਵੋਟਰ ਚੁਣਨਗੇ ਆਪਣਾ ਪੰਚ
Sunday, Jul 27, 2025 - 10:43 AM (IST)

ਬਠਿੰਡਾ (ਵਿਜੇ ਵਰਮਾ): ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਉਣ ਵਿਖੇ ਅੱਜ ਵਾਰਡ ਨੰਬਰ 2 ਦੀ ਪੰਚ ਦੀ ਚੋਣ ਲਈ ਵੋਟਿੰਗ ਚੱਲ ਰਹੀ ਹੈ। ਇਹ ਵੋਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਉਣ ਵਿਚ ਕਰਵਾਈ ਜਾ ਰਹੀ ਹੈ। ਸਵੇਰੇ 8 ਵਜੇ ਵੋਟਾਂ ਅਮਨ ਅਮਾਨ ਨਾਲ ਸ਼ੁਰੂ ਹੋਈਆਂ ਸਨ ਜਿਸ ਦਾ ਨਤੀਜਾ ਅੱਜ ਸ਼ਾਮ ਨੂੰ 5 ਵਜੇ ਆਵੇਗਾ।
ਉਮੀਦਵਾਰ ਕਰਮਜੀਤ ਕੌਰ ਕਾਰ ਚੋਣ ਨਿਸ਼ਾਨ 'ਤੇ ਚੋਣ ਲੜ ਰਹੀ ਹੈ। ਵਾਰਡ ਵਿੱਚ ਕੁੱਲ 418 ਵੋਟ ਹਨ, ਜਿਨ੍ਹਾਂ 'ਚੋਂ ਵੋਟਰ ਅੱਜ ਆਪਣੇ ਵੋਟਾਂ ਦਾ ਅਧਿਕਾਰ ਵਰਤਣਗੇ। ਚੋਣ ਲਈ ਸੁਰੱਖਿਆ ਪ੍ਰਬੰਧ ਚੁਸਤ ਕੀਤੇ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਕ ਢੰਗ ਨਾਲ ਕਰਵਾਉਣ ਲਈ ਉਚਿਤ ਇੰਤਜ਼ਾਮ ਕੀਤੇ ਗਏ ਹਨ।
ਇਹ ਚੋਣ ਪਿੰਡ ਪੱਧਰ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਦਾ ਮੌਕਾ ਦੇਣ ਲਈ ਕਰਵਾਈ ਜਾ ਰਹੀ ਹੈ। ਉਮੀਦ ਹੈ ਕਿ ਵੋਟਿੰਗ ਮੁਕੰਮਲ ਹੋਣ ਮਗਰੋਂ ਅੱਜ ਹੀ ਨਤੀਜੇ ਘੋਸ਼ਿਤ ਕਰ ਦਿੱਤੇ ਜਾਣਗੇ। ਪਿੰਡ ਵਿਚ ਚੋਣ ਨੂੰ ਲੈ ਕੇ ਲੋਕਾਂ ਵਿਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।