ਕੈਨੇਡਾ ਤੋਂ ਵੋਟ ਪਾਉਣ ਲਈ ਪੰਜਾਬ ਆਇਆ ਵਿਅਕਤੀ, ਏਅਰਪੋਰਟ ਤੋਂ ਸਿੱਧਾ ਬੂਥ ''ਤੇ ਪੁੱਜਾ
Tuesday, Oct 15, 2024 - 03:40 PM (IST)
ਖੰਨਾ (ਵਿਪਨ): ਸੂਬੇ ਭਰ ਵਿਚ ਅੱਜ ਪੰਚਾਇਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ, ਜਿੱਥੇ ਪਿੰਡ ਵਾਸੀ ਬੜੇ ਉਤਸ਼ਾਹ ਦੇ ਨਾਲ ਆਪਣੇ ਪਿੰਡ ਦੇ ਪੰਚ-ਸਰਪੰਚ ਚੁਣ ਰਹੇ ਹਨ। ਇਸ ਦੌਰਾਨ ਜਿੱਥੇ ਬਜ਼ੁਰਗ, ਦਿਵਿਆਂਗ ਵੋਟਰ ਬਾਕੀ ਲੋਕਾਂ ਲਈ ਮਿਸਾਲ ਬਣ ਰਹੇ ਹਨ, ਉੱਥੇ ਹੀ ਇਕ ਹੋਰ ਵੋਟਰ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵੋਟਰ ਉਚੇਚੇ ਤੌਰ 'ਤੇ ਵੋਟ ਪਾਉਣ ਲਈ ਸਿੱਧਾ ਕੈਨੇਡਾ ਤੋਂ ਪੰਜਾਬ ਆਇਆ। ਸਮਾਂ ਘੱਟ ਹੋਣ ਕਾਰਨ ਉਹ ਘਰ ਜਾਣ ਦੀ ਬਜਾਏ ਏਅਰਪੋਰਟ ਤੋਂ ਸਿੱਧਾ ਪੋਲਿੰਗ ਬੂਥ 'ਤੇ ਹੀ ਪਹੁੰਚਿਆ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪੇ ਧਿਆਨ ਦਿਓ! ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੇਂ ਹੁਕਮ ਜਾਰੀ
ਇਹ ਨਜ਼ਾਰਾ ਵੇਖਣ ਨੂੰ ਮਿਲਿਆ ਖੰਨਾ ਦੇ ਪਿੰਡ ਮਾਜਰੀ ਵਿਖੇ। ਇੱਥੇ 65 ਸਾਲਾ ਰਣਜੀਤ ਸਿੰਘ ਵੋਟ ਪਾਉਣ ਲਈ ਉਚੇਚੇ ਤੌਰ 'ਤੇ ਕੈਨੇਡਾ ਤੋਂ ਪੰਜਾਬ ਆਇਆ। ਸਮਾਂ ਘੱਟ ਹੋਣ ਕਾਰਨ ਉਹ ਘਰ ਵੀ ਨਹੀਂ ਗਿਆ ਤੇ ਸਿੱਧਾ ਆਪਣੇ ਪੋਲਿੰਗ ਬੂਥ 'ਤੇ ਪਹੁੰਚਿਆ। ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪਿਛਲੀ ਵਾਰ ਪਿੰਡ ਦੀ ਸਰਪੰਚ ਬਣੀ ਸੀ। ਇਸ ਲਈ ਉਨ੍ਹਾਂ ਨੂੰ ਇਕ-ਇਕ ਵੋਟ ਦਾ ਮਹੱਤਵ ਪਤਾ ਹੈ, ਇਸੇ ਲਈ ਉਹ ਵੋਟ ਪਾਉਣ ਲਈ ਆਏ ਹਨ।
ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਏਅਰਪੋਰਟ 'ਤੇ ਹੀ ਛੱਡ ਆਏ ਸਾਮਾਨ
ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆ ਰਿਹਾ ਸੀ ਤੇ ਏਅਰਪੋਰਟ 'ਤੇ ਉਸ ਦੇ ਬੈਗ ਗੁਆਚ ਗਏ। ਉਸ ਨੇ ਬੈਗ ਲੱਭਣ ਵਿਚ ਆਪਣਾ ਸਮਾਂ ਬਰਬਾਦ ਨਹੀਂ ਕੀਤਾ ਤੇ ਉਹ ਸਾਮਾਨ ਉੱਥੇ ਹੀ ਛੱਡ ਕੇ ਪੋਲਿੰਗ ਬੂਥ ਲਈ ਰਵਾਨਾ ਹੋ ਗਿਆ। ਉਸ ਨੇ ਕਿਹਾ ਕਿ ਉਹ ਹੁਣ ਈ-ਮੇਲ ਰਾਹੀਂ ਇਸ ਦੀ ਸ਼ਿਕਾਇਤ ਕਰਨਗੇ ਤੇ ਆਪਣਾ ਸਾਮਾਨ ਵਾਪਸ ਮੰਗਵਾਉਣਗੇ। f
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8