ਵਾਤਾਵਰਣ ਸੁਰੱਖਿਆ ’ਚ ਸਟੈਂਡ ਕਲੀਅਰ ਕਰਨ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਵੇਗੀ ਵੋਟ

12/02/2017 8:25:18 PM

ਜਲੰਧਰ (ਏਜੰਸੀ)- ਵਡਾਲਾ ਚੌਕ ਨੇੜੇ ਫ੍ਰੈਂਡਸ ਕਾਲੋਨੀ ’ਚ ਸ਼ਹਿਰ ’ਚ ਹਰਿਆਲੀ ਦੀ ਮੁਹਿੰਮ ਚਲਾ ਰਹੇ ਲੋਕ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਉਸੇ ਉਮੀਦਵਾਰ ਨੂੰ ਵੋਟ ਦਿੱਤੀ ਜਾਵੇਗੀ, ਜੋ ਵਾਤਾਵਰਣ ਸੁਰੱਖਿਆ ਵਿਚ ਆਪਣਾ ਸਟੈਂਡ ਕਲੀਅਰ ਕਰੇਗਾ। ਇਲਾਕੇ ਦੇ ਸੋਸ਼ਲ ਐਕਟੀਵਿਸਟ ਪਿਛਲੇ 3 ਸਾਲ ਤੋਂ ਕੈਂਪੇਨ ਚਲਾ ਰਹੇ ਹਨ। ਇਨ੍ਹਾਂ ਨੇ ਕੁਕੀ ਢਾਬ ਅਤੇ ਨੇੜਲੀ ਮੇਨ ਰੋਡ ਨੂੰ ਹਰਾ-ਭਰਾ ਬਣਾਇਆ ਹੈ। ਨਿਰਮਾਣ ਸਵੱਛ ਸੇਵਾ ਐਨ.ਜੀ.ਓ. ਦੇ ਪ੍ਰੈਜ਼ੀਡੈਂਟ ਨਵਜੋਤ ਸਿੰਘ ਟਿੰਕੂ ਨੇ ਕਿਹਾ ਕਿ ਵਾਤਾਵਰਣ ਦੂਸ਼ਿਤ ਹੋਣ ਕਾਰਨ ਹੀ ਸਮੌਗ ਦੀ ਸਮੱਸਿਆ ਪੈਦਾ ਹੋਈ ਹੈ। ਇਹ ਕੌੜਾ ਸੱਚ ਹੈ ਕਿ ਨਿਗਮ ਸਭ ਤੋਂ ਘੱਟ ਬਜਟ ਹਰਿਆਲੀ ਲਈ ਹੀ ਰੱਖਦਾ ਹੈ। ਸ਼ਹਿਰ ਵਿਚ 446 ਪਾਰਕ ਹਨ। ਇਨ੍ਹਾਂ ਵਿਚ ਹਰੇ-ਭਰੇ ਬੂਟੇ ਜਾਂ ਦਰੱਖਤ 50 ਫੀਸਦੀ ਵੀ ਨਹੀਂ ਹਨ। ਇਸ ਦੌਰਾਨ ਹਰਿੰਦਰ ਸਿੰਘ, ਮਨਜੀਤ ਸਿੰਘ, ਹਰਭਜਨ ਸਿੰਘ ਅਤੇ ਬਾਕੀ ਮੈਂਬਰ ਸ਼ਾਮਲ ਸਨ। 


Related News