ਲੋਕ ਸਭਾ ਚੋਣਾਂ: ਵੋਟ ਪਾਉਣ ਵੇਲੇ ਫੋਟੋ ਖਿੱਚਣ ਵਾਲੇ ਖ਼ਿਲਾਫ਼ FIR ਦਰਜ
Saturday, Jun 01, 2024 - 03:31 PM (IST)
ਲੁਧਿਆਣਾ (ਪੰਕਜ): ਲੋਕ ਸਭਾ ਚੋਣਾਂ ਤਹਿਤ ਪੰਜਾਬ ਵਿਚ ਵੋਟਿੰਗ ਜਾਰੀ ਹੈ। ਇਸ ਵਿਚਾਲੇ ਲੁਧਿਆਣਾ ਵਿਚ ਵੋਟਿੰਗ ਦੌਰਾਨ ਫ਼ੋਟੋ ਖਿੱਚ ਕੇ ਸ਼ੇਅਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਖਡੂਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਬੂਥ 'ਤੇ ਸ਼ਰਾਰਤੀ ਲੋਕਾਂ ਵੱਲੋਂ ਹਮਲਾ
ਜਾਣਕਾਰੀ ਮੁਤਾਬਕ ਇਹ ਮਾਮਲਾ ਲੁਧਿਆਣਾ ਦੇ ਥਾਣਾ ਨੰਬਰ 2 ਦਾ ਹੈ, ਜਿੱਥੇ ਇਕ ਵੋਟਰ ਵੱਲੋਂ ਵੋਟ ਪਾਉਣ ਵੇਲੇ ਦੀ ਤਸਵੀਰ ਖਿੱਚ ਕੇ ਸ਼ੇਅਰ ਕੀਤੀ ਗਈ ਸੀ। ਇਸ ਮਗਰੋਂ ਸਖ਼ਤ ਕਾਰਵਾਈ ਕਰਦਿਆਂ ਉਕਤ ਵੋਟਰ ਦੇ ਖ਼ਿਲਾਫ਼ ਲੋਕ ਨੁਮਾਇੰਦਗੀ ਐਕਟ ਦੀ ਧਾਰਾ 128 ਤੇ 131 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਚੋਣ ਕਮਿਸ਼ਨ ਵੱਲੋਂ ਵੋਟ ਪਾਉਣ ਵੇਲੇ ਤਸਵੀਰ ਖਿੱਚਣ ਵਾਲੇ ਹੋਰ ਵੋਟਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਲੁਧਿਆਣਾ 'ਚ ਵੋਟਿੰਗ ਜਾਰੀ, ਸਵੇਰੇ 11 ਵਜੇ ਤਕ ਹੋਈ 22.19 ਫ਼ੀਸਦੀ ਵੋਟਿੰਗ
Before clicking a photo of u casting ur vote inside polling booth, BEWARE!
— District Election Office, Ludhiana (@DeoLDH) June 1, 2024
Under section 128, 131 of representation of the people act 1951, 188 of IPC, FIR has been registered against Ldh voter for sharing a photo of him casting his vote on the EVM at D. No 2 Police Station today
ਲੁਧਿਆਣਾ ਦੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ X 'ਤੇ ਲਿਖਿਆ ਗਿਆ, "ਪੋਲਿੰਗ ਬੂਥ ਅੰਦਰ ਵੋਟ ਪਾਉਣ ਵੇਲੇ ਦੀ ਤਸਵੀਰ ਖਿੱਚਣ ਵਾਲੇ ਸਾਵਧਾਨ! ਲੁਧਿਆਣਾ ਦੇ ਇਕ ਵੋਟਰ ਵੱਲੋਂ EVM 'ਤੇ ਵੋਟ ਪਾਉਣ ਵੇਲੇ ਤਸਵੀਰ ਖਿੱਚ ਕੇ ਸਾਂਝੀ ਕਰਨ 'ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਵੱਲੋਂ ਲੋਕ ਨੁਮਾਇੰਦਗੀ ਐਕਟ ਦੀ ਧਾਰਾ 128 ਤੇ 131 ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8