ਸਾਜਨ ਕਪੂਰ ਵੱਲੋਂ 13 ਜੂਨ ਨੂੰ ਸ਼ੰਕਰ ਰੋਡ ਵਿਖੇ ਲਗਾਈ ਜਾਵੇਗੀ ਛਬੀਲ ਤੇ ਵੰਡੇ ਜਾਣਗੇ ਬੂਟੇ

06/12/2024 3:53:53 PM

ਨਕੋਦਰ : ਸਾਜਨ ਕਪੂਰ ਵਲੋਂ 13 ਜੂਨ ਨੂੰ ਸ਼ੰਕਰ ਰੋਡ ਵਿਖੇ ਠੰਡ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ ਤੇ ਵਾਤਾਵਰਣ ਨੂੰ ਸਾਫ ਸੁਥਰਾ ਬਨਾਉਣ ਦੇ ਮੰਤਵ ਵੱਜੋਂ ਬੂਟੇ ਵੀ ਵੰਡੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦੀਆਂ ਸਾਜਨ ਕਪੂਰ ਨੇ ਦੱਸਿਆ ਕਿ ਕੱਲ੍ਹ 13 ਜੂਨ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ੰਕਰ ਰੋਡ (ਸਾਹਮਣੇ ਕਰਤਾਰ ਕਲੱਬ) ਨਕੋਦਰ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾ ਰਹੀ ਹੈ। ਇਸ ਦੌਰਾਨ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਖ-ਵੱਖ ਕਿਸਮਾਂ ਦੇ ਫਲਦਾਰ ਅਤੇ ਛਾਂਦਾਰ ਬੂਟੇ ਵੀ ਵੰਡੇ ਜਾਣਗੇ। 


Gurminder Singh

Content Editor

Related News