ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
Monday, Aug 05, 2019 - 03:32 PM (IST)

ਵਲਟੋਹਾ (ਬਲਜੀਤ ਸਿੰਘ) : ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਘਰਿਆਲਾ ਮੱਖੀ ਵਾਲੇ ਵਿਹੜੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਰਾਣੀ ਜੀ ਦਾ ਜਗਰਾਤਾ ਸੀ, ਜਿਸ ਦੀ ਤਿਆਰੀ ਕਰਦੇ ਸਮੇਂ ਉਸ ਦਾ ਭਰਾ ਮ੍ਰਿਤਕ ਗੁਰਮੇਜ ਸਿੰਘ (20) ਸਾਲ ਬਿਜਲੀ ਵਾਲੀਆਂ ਲੜੀਆਂ ਲਾ ਰਿਹਾ ਸੀ ਤਾਂ ਜਦ ਆਖਰੀ ਲੜੀ ਲੋਹੇ ਦੀ ਪੌੜੀ 'ਤੇ ਚੜ੍ਹ ਕੇ ਲਾਉਣ ਲੱਗਾ ਤਾਂ ਬਿਜਲੀ ਵਾਲੀ ਲੜੀ ਦੀ ਇਕ ਤਾਰ ਟੁੱਟ ਕੇ ਪਉੜੀ ਨਾਲ ਲੱਗ ਗਈ, ਜਿਸ ਕਾਰਨ ਉਹ ਬਿਜਲੀ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਮੇਜ ਸਿੰਘ ਆਪਣੀ ਭੂਆ ਕੋਲ ਪਿੰਡ ਘਰਿਆਲੇ ਰਹਿੰਦਾ ਸੀ ਅਤੇ ਉਸ ਨੇ ਪਹਿਲੀ ਵਾਰ ਹੀ ਇਹ ਲੜੀਆਂ ਲਾਉਣੀਆਂ ਸ਼ੁਰੂ ਕੀਤੀਆਂ ਸਨ ਪਰ ਇਹ ਲੜੀਆਂ ਉਸ ਦੀ ਮੌਤ ਦਾ ਕਾਰਨ ਬਣ ਗਈਆ।