''ਯਾਰ ਤੇਰੇ ਨੇ ਗੱਡੀ ਲੈ ਲਈ Triple Zero One...'' ਕਾਰ ਤੋਂ ਵੀ ਮਹਿੰਗਾ ਵਿਕਿਆ VIP ਨੰਬਰ
Thursday, Sep 18, 2025 - 12:32 PM (IST)

ਲੁਧਿਆਣਾ (ਰਾਮ)- ਸ਼ਹਿਰ ਵਿਚ ਗੱਡੀਆਂ ਦੇ ਵੀ. ਆਈ. ਪੀ. ਨੰਬਰਾਂ ਨੂੰ ਲੈ ਕੇ ਲੋਕਾਂ ਦਾ ਜਨੂੰਨ ਇਕ ਵਾਰ ਫਿਰ ਦੇਖਣ ਨੂੰ ਮਿਲਿਆ। ਆਰ. ਟੀ. ਓ. ਦਫ਼ਤਰ ਲੁਧਿਆਣਾ ਵੱਲੋਂ ਵੀ. ਆਈ. ਪੀ. ਨੰਬਰਾਂ ਦੀਆਂ ਆਨਲਾਈਨ ਬੋਲੀ ਕਰਵਾਈ ਗਈ, ਜਿਸ ਵਿਚ 147 ਲੋਕਾਂ ਨੇ ਆਪਣੇ ਮਨਪਸੰਦ ਨੰਬਰਾਂ ਲਈ ਬੋਲੀ ਲਾਈ। ਜਿਵੇਂ-ਜਿਵੇਂ ਨਿਲਾਮੀ ਅੱਗੇ ਵਧਦੀ ਗਈ ਮਾਹੌਲ ਹੋਰ ਵੀ ਦਿਲਚਸਪ ਹੁੰਦਾ ਗਿਆ। ਹਰ ਕਿਸੇ ਦੀਆਂ ਨਜ਼ਰਾਂ ਕੁਝ ਖਾਸ ਨੰਬਰਾਂ ’ਤੇ ਟਿਕੀਆਂ ਹੋਈ ਸਨ। ਇਸ ਵਾਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਨੰਬਰ ਪੀ. ਬੀ. 10 ਕੇ. ਡੀ. 0001, ਜਿਸ ਦੀ ਰਿਜ਼ਰਵ ਕੀਮਤ 1 ਲੱਖ ਰੱਖੀ ਗਈ ਸੀ। ਸ਼ੁਰੂਆਤ ਵਿਚ ਬੋਲੀ ਹੌਲੀ ਰਫਤਾਰ ਨਾਲ ਸ਼ੁਰੂ ਹੋਈ ਪਰ ਜਿਵੇਂ-ਜਿਵੇਂ ਅੰਤਿਮ ਦੌਰ ਸ਼ੁਰੂ ਹੋਇਆ, ਬੋਲੀ ਅਚਾਨਕ ਉਛਲ ਗਈ। ਕੁਝ ਹੀ ਮਿੰਟਾਂ ਵਿਚ ਕੀਮਤ 10 ਲੱਖ ਨੂੰ ਪਾਰ ਕਰ ਗਈ ਅਤੇ 11 ਬਿਨੈਕਾਰਾਂ ਵਿਚ ਤਿੱਖੀ ਮੁਕਾਬਲੇ ਤੋਂ ਬਾਅਦ ਇਹ ਨੰਬਰ 18 ਲੱਖ 73 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾ ਰਿਹਾ ਹੈ। ਬਾਜ਼ਾਰ ਵਿਚ ਇਸ ਤੋਂ ਬਹੁਤ ਘੱਟ ਕੀਮਤ 'ਤੇ ਨਵੀਆਂ ਗੱਡੀਆਂ ਵੀ ਉਪਲਬਧ ਹਨ, ਜਿੰਨੀ ਰਕਮ ਵਿਚ ਸਿਰਫ਼ ਇਹ ਨੰਬਰ ਹੀ ਵਿੱਕ ਗਿਆ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਖੇਡਦੀ-ਖੇਡਦੀ ਜਵਾਕੜੀ ਨਾਲ ਇਹ ਕੀ ਭਾਣਾ ਵਾਪਰ ਗਿਆ
ਰਿਜ਼ਰਵ ਕੀਮਤ ਤੋਂ ਕਈ ਗੁਣਾ ਵਧੀ ਬੋਲੀ
ਨਿਲਾਮੀ ਵਿਚ ਕਈ ਅਜਿਹੇ ਨੰਬਰ ਰਹੇ ਜਿਨ੍ਹਾਂ ਦੀਆਂ ਰਿਜ਼ਰਵ ਕੀਮਤਾਂ ਮਾਮੂਲੀ ਸਨ ਪਰ ਲੋਕਾਂ ਨੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਭਾਰੀ ਰਕਮ ਖਰਚ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਪੀ. ਬੀ.10 ਕੇ. ਡੀ.0005 – ਰਿਜ਼ਰਵ ਕੀਮਤ 40,000, ਵਿਕਿਆ 5,65,500 ਰੁਪਏ ਵਿਚ । ਪੀ. ਬੀ. 10 ਕੇ. ਡੀ. 0007 – ਰਿਜ਼ਰਵ ਕੀਮਤ 40,000, ਵਿਕਿਆ 5,53,000 ਰੁਪਏ ਵਿਚ। ਪੀ.ਬੀ.10ਕੇ.ਡੀ.0002 – ਰਿਜ਼ਰਵ ਕੀਮਤ 40,000, ਵਿਕਿਆ 4,44,000 ਰੁਪਏ ਵਿਚ। ਪੀ. ਬੀ. 10 ਕੇ. ਡੀ. 0009 – ਰਿਜ਼ਰਵ ਕੀਮਤ 40,000, ਵਿਕਿਆ 3,65,000 ਰੁਪਏ ਵਿਚ । ਪੀ. ਬੀ. 10 ਕੇ. ਡੀ. 0003 – ਰਿਜ਼ਰਵ ਕੀਮਤ 40,000, ਵਿਕਿਆ 3,22,500 ਰੁਪਏ ਵਿਚ। ਪੀ.ਬੀ. 10 ਕੇ. ਡੀ. 0008 – ਰਿਜ਼ਰਵ ਕੀਮਤ 40,000, ਵਿਕਿਆ 3,08,000 ਰੁਪਏ ਵਿਚ। ਪੀ. ਬੀ. 10 ਕੇ. ਡੀ.0004 – ਰਿਜ਼ਰਵ ਕੀਮਤ 40,000, ਵਿਕਿਆ 2,65,000 ਰੁਪਏ ਵਿਚ।
ਛੋਟੀਆਂ ਰਿਜ਼ਰਵ ਕੀਮਤਾਂ ਵਾਲੇ ਨੰਬਰਾਂ ’ਤੇ ਵੀ ਵੱਡੀ ਬੋਲੀ
ਸਿਰਫ ਵੱਡੇ ਰਿਜ਼ਰਵ ਕੀਮਤਾਂ ਵਾਲੇ ਨੰਬਰਾਂ ਹੀ ਨਹੀਂ, ਸਗੋਂ ਛੋਟੇ ਰਿਜ਼ਰਵ ਕੀਮਤਾਂ ਵਾਲੇ ਨੰਬਰਾਂ ਲਈ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ।
ਪੀ. ਬੀ. 10 ਕੇ. ਡੀ. 0555 – ਰਿਜ਼ਰਵ ਕੀਮਤ 10,000, ਅੰਤਿਮ ਬੋਲੀ 2,30,000 ਰੁਪਏ
ਪੀ. ਬੀ. 10 ਕੇ. ਡੀ. 0006 –ਰਿਜ਼ਰਵ ਕੀਮਤ 40,000, ਅੰਤਿਮ ਬੋਲੀ 2,00,500 ਰੁਪਏ
ਪੀ. ਬੀ. 10 ਕੇ. ਡੀ.0025 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,69,000 ਰੁਪਏ
ਪੀ. ਬੀ. 10 ਕੇ. ਡੀ. 1313 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,15,000 ਰੁਪਏ
ਪੀ. ਬੀ. 10 ਕੇ. ਡੀ. 1111 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,01,000 ਰੁਪਏ
ਪੀ. ਬੀ. 10 ਕੇ. ਡੀ. 0011 – ਰਿਜ਼ਰਵ ਕੀਮਤ 20,000, ਅੰਤਿਮ ਬੋਲੀ 1,00,500 ਰੁਪਏ
ਸਰਕਾਰੀ ਖਜ਼ਾਨੇ ’ਚ ਪਹੁੰਚੇਗੀ ਰਕਮ
ਵਿਭਾਗੀ ਅਧਿਕਾਰੀਆਂ ਅਨੁਸਾਰ ਇਸ ਨਿਲਾਮੀ ਨਾਲ ਜੋ ਰਕਮ ਇਕੱਠੀ ਹੋਈ ਹੈ, ਉਹ ਸਿੱਧੇ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਹੋਵੇਗੀ। ਇਸਦੀ ਵਰਤੋਂ ਸੜਕ ਸੁਰੱਖਿਆ, ਟ੍ਰੈਫਿਕ ਮੈਨੇਜਮੈਂਟ ਅਤੇ ਵਾਹਨ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਘੋਰ ਕਲਯੁਗ : ਪੰਜਾਬ 'ਚ ਆਹ ਕੀ ਹੋਈ ਜਾਂਦਾ, 9 ਸਾਲਾ ਜਵਾਕ ਕਰ ਗਿਆ 3 ਸਾਲਾ ਕੁੜੀ ਨਾਲ ਗੰਦਾ ਕੰਮ
VIP ਨੰਬਰਾਂ ਦਾ ਕ੍ਰੇਜ਼ ਜਾਂ ਸਟੇਟਸ ਸਿੰਬਲ
ਲੁਧਿਆਣਾ ਵਰਗੇ ਸ਼ਹਿਰ ਵਿਚ ਗੱਡੀਆਂ ਸਿਰਫ਼ ਸਫ਼ਰ ਦਾ ਸਾਧਨ ਨਹੀਂ, ਸਗੋਂ ਸਟੇਟਸ ਸਿੰਬਲ ਬਣ ਚੁੱਕੀਆਂ ਹਨ। ਅਜਿਹੇ ਵਿਚ ਯੂਨੀਕ ਅਤੇ ਵੀ. ਆਈ. ਪੀ. ਨੰਬਰ ਰੱਖਣ ਦਾ ਚਲਨ ਲਗਾਤਾਰ ਵਧ ਰਿਹਾ ਹੈ। ਖਾਸ ਤੌਰ ’ਤੇ ਕਾਰੋਬਾਰੀ ਵਰਗ ਇੰਫਲਯੂਏਸ਼ਰਸ ਅਤੇ ਸਮਾਜ ਦੇ ਅਮੀਰ ਲੋਕ ਅਜਿਹੇ ਨੰਬਰਾਂ ਲਈ ਵੱਡੀ ਰਕਮ ਲਾਉਣ ਤੋਂ ਪਿਛੇ ਨਹੀਂ ਹਟਦੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਨਿਲਾਮੀ ਹੁਣ ਸਿਰਫ਼ ਸਰਕਾਰੀ ਪ੍ਰਕਿਰਿਆ ਨਹੀਂ ਰਹਿ ਗਈ ਹੈ, ਸਗੋਂ ਇਕ ਤਰ੍ਹਾਂ ਦੀ ‘ਸਟੇਟਸ ਦੀ ਜੰਗ’ ਬਣ ਚੁੱਕੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦੀ ਗੱਡੀ ਦਾ ਨੰਬਰ ਦੂਜਿਆਂ ਤੋਂ ਵੱਖਰਾ ਅਤੇ ਸਭ ਤੋਂ ਖਾਸ ਹੋਵੇ।
ਨਿਲਾਮੀ ਦੀ ਝਲਕ ’ਚ ਇਹ ਸਾਫ਼ ਦਿਸਿਆ
ਕੁੱਲ ਬਿਨੈਕਾਰ: 147
ਸਭ ਤੋਂ ਮਹਿੰਗੀ ਬੋਲੀ: ਪੀ. ਬੀ.10 ਕੇ. ਡੀ.0001 – 18.73 ਲੱਖ ਰੁਪਏ
ਸਭ ਤੋਂ ਘੱਟ ਬੋਲੀ : ਪੀ. ਬੀ. 10 ਕੇ. ਡੀ. 0011 –1.00 ਲੱਖ 500 ਰੁਪਏ
ਸਭ ਤੋਂ ਵੱਧ ਮੁਕਾਬਲਾ: 11 ਬਿਨੈਕਾਰ ਵਿਚਾਲੇ ‘0001’ ਨੰਬਰ ਲਈ
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ
ਇਸ ਨਿਲਾਮੀ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਲੁਧਿਆਣਾ ਵਿਚ ਲੋਕ ਦਾ ਗੱਡੀਆਂ ਅਤੇ ਉਨ੍ਹਾਂ ਦੇ ਖਾਸ ਨੰਬਰਾਂ ਪ੍ਰਤੀ ਜਨੂੂੰਨ ਕਿਸੇ ਤੋਂ ਘੱਟ ਨਹੀਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਅਗਲੀ ਨਿਲਾਮੀ ਵਿਚ ਕਿਹੜਾ ਨੰਬਰ ਨਵੇਂ ਰਿਕਾਰਡ ਬਣਾਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8