ਫਗਵਾੜਾ ''ਚ ਧਾਰਮਿਕ ਸਥਾਨ ''ਤੇ ਹਮਲੇ ਦੌਰਾਨ ਭੜਕੀ ਹਿੰਸਾ, ਮਾਹੌਲ ਤਣਾਅਪੂਰਨ (ਤਸਵੀਰਾਂ)

07/22/2016 3:57:14 PM

ਫਗਵਾੜਾ (ਜਲੋਟਾ) : ਸ਼ਹਿਰ ''ਚ ਸ਼ੁੱਕਰਵਾਰ ਨੂੰ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਹਿੰਸਾ ਭੜਕਣ ਕਾਰਨ ਹਿੰਦੂ-ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਲੋਕ ਆਹਮੋ-ਸਾਹਮਣੇ ਆ ਗਏ। ਜਾਣਕਾਰੀ ਮੁਤਾਬਕ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪ੍ਰਾਚੀਨ ਸ਼ਿਵ ਮੰਦਰ ''ਤੇ ਹਮਲਾ ਕਰਕੇ ਤਲਵਾਰਾਂ ਨਾਲ ਮੂਰਤੀਆਂ ਤੋੜ ਦਿੱਤੀਆਂ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਤਲਵਾਰਾਂ ਲਹਿਰਾਉਂਦੇ ਹੋਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ ''ਤੇ ਪੁੱਜ ਗਈ।
ਜ਼ਿਕਰਯੋਗ ਹੈ ਕਿ ਕਸ਼ਮੀਰ ਘਾਟੀ ਦੇ ਅਨੰਤਨਾਗ ਜ਼ਿਲੇ ''ਚ ਫੌਜ ਨਾਲ ਮੁਕਾਬਲੇ ਦੌਰਾਨ ਮਾਰੇ ਗਏ ਹਿਜਬੁਲ ਮੁਜਾਹਿਦੀਨ ਦੇ ਮੁਖੀ ਕਮਾਂਡਰ ਬੁਰਹਾਨ ਬਾਨੀ ਦੇ ਹਮਾਇਤੀਆਂ ਵਲੋਂ ਸ਼੍ਰੀ ਅਮਰਨਾਥ ਯਾਤਰਾ ਰੋਕਣ ਦੀ ਸ਼ਿਵ ਸੈਨਾ ਪੰਜਾਬ ਨੇ ਸਖਤ ਆਲੋਚਨਾ ਕੀਤੀ ਸੀ। ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਪ੍ਰਦੇਸ਼ ਪ੍ਰਧਾਨ ਰਾਜੇਸ਼ ਪਲਟਾ ਅਤੇ ਪ੍ਰਦੇਸ਼ ਬੁਲਾਰੇ ਵਿਪਨ ਸ਼ਰਮਾ ਨੇ ਕਿਹਾ ਸੀ ਕਿ ਹਰ ਸਾਲ ਸ਼੍ਰੀ ਅਮਰਨਾਥ ਯਾਤਰਾ ਕਸ਼ਮੀਰੀਆਂ ਦੇ ਪਾਕਿ ਸਮਰਥਕ ਵਰਗ ਦੇ ਨਿਸ਼ਾਨੇ ''ਤੇ ਰਹਿੰਦੀ ਹੈ। ਕਿਸੇ ਨਾ ਕਿਸੇ ਬਹਾਨੇ ਯਾਤਰਾ ਨੂੰ ਪ੍ਰਭਾਵਿਤ ਕਰਨ ਦੀ ਸਾਜਿਸ਼ ਰਚੀ ਜਾਂਦੀ ਹੈ। ਉਕਤ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿਹਾ ਸੀ ਕਿ ਅੱਤਵਾਦੀਆਂ ਦੇ ਹਮਾਇਤੀਆਂ ਨਾਲ ਵੀ ਅੱਤਵਾਦੀਆਂ ਵਰਗਾ ਹੀ ਵਰਤਾਓ ਕਰਨਾ ਚਾਹੀਦਾ ਹੈ। 
 

Babita Marhas

News Editor

Related News