ਫਗਵਾੜਾ ’ਚ ਚੋਰਾਂ ਦਾ ਕਹਿਰ, ਚੋਰਾਂ ਨੇ 5 ਦੁਕਾਨਾਂ ਦੇ ਤਾਲੇ ਤੋੜ ਕੀਤੀਆਂ ਚੋਰੀਆਂ, ਦੁਕਾਨਦਾਰਾਂ ’ਚ ਦਹਿਸ਼ਤ

06/23/2024 12:41:20 PM

ਫਗਵਾੜਾ (ਜਲੋਟਾ)- ਫਗਵਾੜਾ ’ਚ ਚੋਰਾਂ ਦਾ ਕਹਿਰ ਜਾਰੀ ਹੈ। ਹਾਲਾਤ ਇਸ ਹੱਦ ਤੱਕ ਵਿਗੜ ਗਏ ਹਨ ਕਿ ਹੁਣ ਚੋਰਾਂ ਅਤੇ ਲੁਟੇਰਿਆਂ ਦੇ ਦਿਲਾਂ ’ਚ ਪੁਲਸ ਦਾ ਵੀ ਖ਼ੌਫ਼ ਕਿਧਰੇ ਨਜ਼ਰ ਨਹੀਂ ਆ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਲੁਟੇਰਿਆਂ ਨੇ ਪੁਲਸ ਥਾਣਾ ਸਤਨਾਮਪੁਰਾ ਨੇੜੇ ਇਕ ਤੋਂ ਬਾਅਦ ਇਕ ਪੰਜ ਦੁਕਾਨਾਂ ’ਚ ਚੋਰੀਆਂ ਨੂੰ ਬੇਧੜਕ ਹੋ ਕੇ ਅੰਜਾਮ ਦੇ ਦਿੱਤਾ ਹੈ। ਚੋਰੀਆਂ ਨੂੰ ਅੰਜਾਮ ਦਿੰਦੇ ਹੋਏ ਚੋਰਾਂ ਦੀਆ ਤਸਵੀਰਾਂ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈਆਂ ਹਨ। ਜਿਸ ਬਾਰੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਚੋਰਾਂ ਨੇ ਦੁਕਾਨਾਂ ’ਚੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮੈਡੀਕਲ ਸਟੋਰ, ਵੈਸਟਰਨ ਯੂਨੀਅਨ ਦੀਆਂ ਦੁਕਾਨਾਂ, ਟਾਈਲ ਮਾਰਬਲ ਦੀ ਦੁਕਾਨ ਆਦਿ ਸਮੇਤ ਪੰਜ ਦੁਕਾਨਾਂ ’ਚ ਹੋਈਆਂ ਚੋਰੀਆਂ ਦੀ ਜਾਂਚ ਕਰ ਰਹੀ ਹੈ ਪਰ ਫਿਲਹਾਲ ਪੁਲਸ ਅਧਿਕਾਰੀ ਚੋਰਾਂ ਦੀ ਗ੍ਰਿਫ਼ਤਾਰੀ ਕਰਨਾ ਤਾਂ ਦੂਰ ਇਨ੍ਹਾਂ ਦੀ ਅਸਲ ਪਛਾਣ ਵੀ ਨਹੀਂ ਲੱਭ ਸਕੇ ਹਨ।

ਇਹ ਵੀ ਪੜ੍ਹੋ-ਗਰਮੀ ਫਿਰ ਤੋਂ ਵਰ੍ਹਾਉਣ ਲੱਗੀ ਕਹਿਰ, ਇਸ ਤਾਰੀਖ਼ ਤੋਂ ਹੋਵੇਗੀ ਪ੍ਰੀ-ਮਾਨਸੂਨ ਦੀ ਸ਼ੁਰੂਆਤ, ਜਾਣੋ Weather Update

ਚੋਰਾਂ ਨੇ ਕੁਝ ਦੁਕਾਨਾਂ ਦੀ ਭੰਨਤੋੜ ਵੀ ਕੀਤੀ ਹੈ। ਇਹ ਸਭ ਵੀ ਇਲਾਕੇ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ’ਚ ਚੋਰਾਂ, ਲੁਟੇਰਿਆਂ ਨੂੰ ਲੈ ਕੇ ਭਾਰੀ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਆਮ ਲੋਕ ਸਵਾਲ ਕਰ ਰਹੇ ਹਨ ਕਿ ਜਦੋਂ ਪੁਲਸ ਥਾਣਾ ਸਤਨਾਮਪੁਰਾ ਨੇੜੇ ਸਥਿਤ ਦੁਕਾਨਾਂ ਸੁਰੱਖਿਅਤ ਨਹੀਂ ਹਨ ਤਾਂ ਉਨ੍ਹਾਂ ਦੀਆਂ ਦੂਰ-ਦਰਾਜ ਇਲਾਕਿਆਂ ’ਚ ਦੁਕਾਨਾਂ ਦੀ ਸੁਰੱਖਿਆ ਦੀ ਕੀ ਗਾਰੰਟੀ ਹੈ?

ਇਹ ਵੀ ਪੜ੍ਹੋ- NRI ਜੋੜੇ ਤੋਂ ਬਾਅਦ ਹੁਣ ਪੰਜਾਬ ਤੋਂ ਮਣੀਕਰਨ ਸਾਹਿਬ ਗਏ ਨੌਜਵਾਨਾਂ 'ਤੇ ਜਾਨਲੇਵਾ ਹਮਲਾ

ਲੋਕਾਂ ਨੇ ਕਿਹਾ ਕਿ ਇਕ ਪਾਸੇ ਪੁਲਸ ਅਧਿਕਾਰੀ ਇਹ ਦਾਅਵਾ ਕਰਦੇ ਨਹੀਂ ਥੱਕਦੀ ਹੈ ਕਿ ਪੁਲਸ ਜਨਤਕ ਸੁਰੱਖਿਆ ਨੂੰ ਲੈ ਕੇ ਹਰ ਪੱਧਰ ’ਤੇ ਪੂਰੀ ਤਰ੍ਹਾਂ ਚੌਕਸ ਅਤੇ ਮੁਸਤੈਦ ਹੈ, ਉਥੇ ਹੀ ਦੂਜੇ ਪਾਸੇ ਸੱਚਾਈ ਇਹ ਹੈ ਕਿ ਚੋਰ ਅਤੇ ਲੁਟੇਰੇ ਨਾ ਸਿਰਫ ਸ਼ਹਿਰ ਦੀਆਂ ਸੜਕਾਂ ’ਤੇ ਖੁੱਲ੍ਹੇਆਮ ਘੁੰਮ ਰਹੇ ਹਨ ਬਲਕਿ ਚੋਰੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਇਲਾਕੇ ’ਚ ਹੋਈਆਂ ਚੋਰੀਆਂ ਬਾਰੇ ਪੁਲਸ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ- ਟਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਡਿਊਟੀ ਤੋਂ ਘਰ ਜਾ ਰਹੇ ਹੋਮ ਗਾਰਡ ਦੀ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News