ਸ੍ਰੀ ਅਨੰਦਪੁਰ ਸਾਹਿਬ 'ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਵਿਰੋਧੀਆਂ 'ਤੇ ਕੀਤੇ ਸ਼ਬਦੀ ਹਮਲੇ

Wednesday, May 29, 2024 - 04:57 PM (IST)

ਸ੍ਰੀ ਅਨੰਦਪੁਰ ਸਾਹਿਬ 'ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਵਿਰੋਧੀਆਂ 'ਤੇ ਕੀਤੇ ਸ਼ਬਦੀ ਹਮਲੇ

ਸ੍ਰੀ ਅਨੰਦਪੁਰ ਸਾਹਿਬ/ਮੋਰਿੰਡਾ (ਵੈੱਬ ਡੈਸਕ)-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਸ਼ਨ 'ਆਪ' 13-0 ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿਚ ਚੋਣ ਪ੍ਰਚਾਰ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਲੜਾਈ ਤਾਨਾਸ਼ਾਹੀ ਖ਼ਿਲਾਫ਼ ਲੜਾਈ ਹੈ। ਮੈਂ ਇਥੇ ਤੁਹਾਡੇ ਬੱਚਿਆਂ ਵਾਸਤੇ ਹੀ ਵੋਟਾਂ ਮੰਗਣ ਆਇਆ ਹਾਂ। ਤੁਸੀਂ ਮੇਰੀਆਂ ਫ਼ੌਜਾਂ ਹੋ, ਜਰਨੈਲ ਦਾ ਤਾਂ ਨਾਮ ਹੀ ਹੈ। ਮੈਂ ਪੰਜਾਬ ਵਿਚ ਬਹੁਤ ਹੀ ਲੜ੍ਹਾਈ ਲੜਦਾ ਹਾਂ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ ਜ਼ੁਲਮ ਵਿਰੁੱਧ ਲੜਨ ਅਤੇ ਖੜ੍ਹਨ ਵਾਲਿਆਂ ਦੀ ਧਰਤੀ ਹੈ। ਇਥੇ ਗੁਰੂ ਸਾਹਿਬ ਜੀ ਨੇ ਦੇਸ਼ ਕੌਮ ਖ਼ਾਤਰ ਆਪਣਾ ਸਰਬੰਸ ਵਾਰਿਆ ਸੀ। ਆਓ ਇਕੱਠੇ ਹੋ ਕੇ ਇਸ ਤਾਨਾਸ਼ਾਹੀ ਸਰਕਾਰ ਵੱਲੋਂ ਗ਼ਰੀਬਾਂ, ਅਨੁਸੂਚਿਤ ਭਾਈਚਾਰਾ ਅਤੇ ਆਮ ਲੋਕਾਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ਼ ਵੋਟਾਂ ਰਾਹੀਂ ਲੜਾਈ ਲੜੀਏ।  ਵਿਰੋਧੀਆਂ 'ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਪਿਛਲੇ 26 ਦਿਨਾਂ ਵਿਚ 106 ਰੈਲੀਆਂ ਕੀਤੀਆਂ ਹਨ। ਪਹਿਲਾਂ ਕੋਈ ਰੈਲੀਆਂ ਨਹੀਂ ਕਰਦੇ ਸਨ। 

ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਬੋਲਦੇ ਹੋਏ ਕਿਹਾ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤਾਪਮਾਨ ਪੁੱਛ ਕੇ ਰੈਲੀਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 'ਤੇ ਯਕੀਨ ਨਾ ਕਰੀਓ, ਇਨ੍ਹਾਂ ਲੋਕਾਂ ਨੇ ਹੀ ਪੰਜਾਬ ਨੂੰ ਲੁੱਟ ਕੇ ਖਾਂਧਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਵਿਰੋਧੀਆਂ ਦੇ ਪੱਲੇ ਕੁੱਝ ਹੁੰਦਾ ਤਾਂ 1 ਨਵੰਬਰ ਨੂੰ ਲੁਧਿਆਣੇ ਵਿਖੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਰੱਖੀ ਡਿਬੇਟ 'ਚ ਸ਼ਾਮਲ ਹੋ ਕੇ ਆਪਣਾ ਪੱਖ ਲੋਕਾਂ ਸਾਹਮਣੇ ਰੱਖਦੇ। ਪੰਜਾਬੀਓ ਇਨ੍ਹਾਂ ਪੈਰ-ਪੈਰ 'ਤੇ ਬਦਲਣ ਵਾਲੇ ਅਤੇ ਬਿਨਾਂ ਵਜ੍ਹਾ ਵਿਰੋਧ ਕਰਨ ਵਾਲਿਆਂ 'ਤੇ ਯਕੀਨ ਨਾ ਕਰਿਓ। 

ਉਨ੍ਹਾਂ ਮੋਰਿੰਡਾ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲੀ ਲੀਡ ਤੁਹਾਡੀ ਆਉਣੀ ਚਾਹਾਦੀ ਹੈ। ਸ੍ਰੀ ਅਨੰਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੱਡੀ ਲੀਡ ਨਾਲ 'ਆਪ' ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਜਿਤਾ ਕੇ ਸੰਸਦ 'ਚ ਭੇਜੋਗੇ। 1 ਜੂਨ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖ਼ਤਮ ਫਿਰ ਮੇਰੀ ਅਤੇ ਮਲਵਿੰਦਰ ਸਿੰਘ ਕੰਗ ਦੀ ਜ਼ਿੰਮੇਵਾਰੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਾ 13 ਤਵੀਤ ਬੰਨ੍ਹ ਦੇਣ। ਲੋਕ ਸਭਾ ਦੀਆਂ ਪੌੜੀਆਂ ਚਲਾ ਦੇਣ, ਫਿਰ ਉਸ ਦੇ ਬਾਅਦ ਸਾਡਾ ਕੰਮ ਹੈ। 

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News