ਸ਼ਾਹਕੋਟ ਵਿਖੇ ਨਾਜਾਇਜ਼ ਮਾਈਨਿੰਗ ਰੋਕਣ ਗਏ ਅਧਿਕਾਰੀਆਂ ’ਤੇ ਹੋਏ ਹਮਲੇ ’ਚ 16 ਨਾਮਜ਼ਦ

05/29/2024 2:54:11 PM

ਸ਼ਾਹਕੋਟ (ਅਰਸ਼ਦੀਪ)- ਬੀਤੇ ਦਿਨੀਂ ਸਤਲੁਜ ਦਰਿਆ ’ਚ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਆਪਣੀ ਟੀਮ ਨਾਲ ਰੋਕਣ ਪਹੁੰਚੇ ਫਰਦੀਕੋਟ ਦੇ ਜ਼ਿਲ੍ਹਾ ਮਾਈਨਿੰਗ ਅਫ਼ਸਰ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ’ਚ ਸ਼ਾਹਕੋਟ ਪੁਲਸ ਨੇ 16 ਵਿਅਕਤੀਆਂ ਨੂੰ ਨਾਮਜ਼ਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਭੂਸ਼ਨ ਸੇਖੜੀ ਨੇ ਦੱਸਿਆ ਕਿ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਜਗਸੀਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ 30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਤਫ਼ਤੀਸ਼ ਦੌਰਾਨ 16 ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਸਾਰੇ ਮੁਲਜ਼ਮਾਂ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਸਰਕਾਰੀ ਅਧਿਕਾਰੀਆਂ ’ਤੇ ਹਮਲਾ ਅਤੇ ਗੱਡੀਆਂ ਦੀ ਭੰਨ-ਤੋੜ ਕਰਨ ਵਾਲੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਮੰਗਲਵਾਰ ਸਵੇਰੇ ਰੇਤਾ ਨਾਲ ਓਵਰਲੋਡ ਇਕ ਟਿੱਪਰ ਜ਼ਬਤ ਕੀਤਾ ਗਿਆ ਹੈ। ਟਿੱਪਰ ਚਾਲਕ ਕੋਲ 26 ਮਈ ਦੀ ਕੱਟੀ ਹੋਈ ਪਰਚੀ ਸੀ, ਜਦਕਿ ਨਿਯਮਾਂ ਮੁਤਾਬਕ ਇਹ ਪਰਚੀ ਸਿਰਫ਼ 12 ਘੰਟੇ ਲਈ ਵੈਲਿਡ ਹੁੰਦੀ ਹੈ, ਜਦੋਂ ਡਰਾਈਵਰ ਨੂੰ ਇਸ ਪੁਰਾਣੀ ਪਰਚੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਟਿੱਪਰ ਖਰਾਬ ਹੋਣ ਦਾ ਬਹਾਨਾ ਲਾਇਆ, ਜਦਕਿ ਉਸ ਸਮੇਂ ਟਿੱਪਰ ’ਚ ਲੱਦੀ ਰੇਤਾ ’ਚੋਂ ਪਾਣੀ ਵਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਟਿੱਪਰ ਚਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਬਾਸੀਆ ਜ਼ਿਲ੍ਹਾ ਮੋਗਾ ’ਚ ਚੱਲ ਰਹੀ ਰੇਤ ਦੀ ਸਰਕਾਰੀ ਖੱਡ ਵਿਵਾਦਾਂ ’ਚ
ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਜਿੱਥੇ ਇਲਾਕਾ ਸ਼ਾਹਕੋਟ ’ਚ ਜਿੱਥੇ ਰਾਤ ਸਮੇਂ ਚੱਲ ਰਹੀ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਮਾਈਨਿੰਗ ਅਧਿਕਾਰੀਆਂ ’ਤੇ ਹੋਏ ਹਮਲੇ ਕਾਰਨ ਕਾਫ਼ੀ ਗਰਮਾਇਆ ਹੋਇਆ ਹੈ, ਉੱਥੇ ਹੀ ਸਤਲੁਜ ਦਰਿਆ ’ਚੋਂ ਪਿੰਡ ਬਾਸੀਆ ਜ਼ਿਲ੍ਹਾ ਮੋਗਾ ’ਚ ਚੱਲ ਰਹੀ ਰੇਤ ਦੀ ਸਰਕਾਰੀ ਖੱਡ, ਜਿੱਥੋਂ ਇਲਾਕਾ ਸ਼ਾਹਕੋਟ ਦੇ ਲੋਕ ਵੱਡੀ ਗਿਣਤੀ ’ਚ ਟਿੱਪਰਾਂ ਤੇ ਟਰਾਲੀਆਂ ਰਾਹੀਂ ਰੇਤਾ ਲਿਆ ਰਹੇ ਹਨ। ਬੰਸੀਆ ਖੱਡ ਦੇ ਠੇਕੇਦਾਰਾਂ ਵੱਲੋਂ ਸਰਕਾਰ ਵੱਲੋਂ ਤੈਅ ਕੀਤੇ ਰੇਟ ਤੋਂ ਵੱਧ ਪੈਸੇ ਲੈ ਕੇ ਰੇਤਾ ਭਰੀ ਜਾ ਰਹੀ ਹੈ। ਸਰਕਾਰੀ ਰੇਟ 5 ਰੁਪਏ 80 ਪੈਸੇ ਪ੍ਰਤੀ ਫੁੱਟ ਦੇ ਕਰੀਬ ਹੈ, ਜਦਕਿ ਠੇਕੇਦਾਰਾਂ ਵੱਲੋਂ 15 ਰੁਪਏ ਫੁੱਟ ਰੇਤ ਵੇਚ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਇਕ ਪਰਚੀ ’ਤੇ ਵਾਰ-ਵਾਰ ਗੇੜੇ ਲਾਉਣ ਦੇ ਲੱਗੇ ਦੋਸ਼
ਮਾਈਨਿੰਗ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਪਰਚੀ ’ਤੇ ਇਕ ਦੀ ਥਾਂ ਦੋ ਜਾਂ 3 ਗੇੜੇ ਲਾਏ ਜਾ ਰਹੇ ਹਨ, ਜਿਸ ਕਾਰਨ ਸਰਕਾਰ ਨੂੰ ਰਿਆਇਟੀ ਚੋਰੀ ਕਰ ਕੇ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ, ਜੋ ਕਿ ਠੇਕੇਦਾਰਾਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਸ਼ਾਹਕੋਟ ਪੁਲਸ ਵੱਲੋਂ ਫੜੇ ਗਏ ਟਿੱਪਰ ਤੋਂ ਮਿਲੀ ਪਰਚੀ ਤੋਂ ਇਹ ਸਾਬਤ ਹੁੰਦਾ ਹੈ ਕਿ 26 ਮਈ ਨੂੰ ਕੱਟੀ ਗਈ ਪਰਚੀ ’ਤੇ ਟਿੱਪਰ ਚਾਲਕ ਵੱਲੋਂ 28 ਮਈ ਨੂੰ ਵੀ ਗੇੜਾ ਲਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ

ਕੀ ਕਹਿਣਾ ਹੈ ਮਾਈਨਿੰਗ ਅਧਿਕਾਰੀਆਂ ਦਾ?
ਜਦ ਇਸ ਸਬੰਧੀ ਮਾਈਨਿੰਗ ਇੰਸਪੈਕਟਰ ਅਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਹੀ ਮਾਈਨਿੰਗ ਕੀਤੀ ਜਾ ਸਕਦੀ ਹੈ ਤੇ ਮਹਿਕਮੇ ਵੱਲੋਂ ਕੱਟੀ ਜਾਂਦੀ ਪਰਚੀ 12 ਘੰਟੇ ਲਈ ਵੈਲਿਡ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਯਮਾਂ ਦੇ ਉਲਟ ਦਿਨ-ਰਾਤ ਭਾਰੀ ਮਸ਼ੀਨਾਂ ਨਾਲ ਮਾਈਨਿੰਗ ਹੋ ਰਹੀ ਹੈ। ਮਾਈਨਿੰਗ ਵਿਭਾਗ ਵੱਲੋਂ ਜਾਰੀ ਕੀਤੀ ਜਾਂਦੀ ਪਰਚੀ ’ਤੇ ਇਕ ਦੀ ਥਾਂ ਦੋ ਜਾਂ 3 ਗੇੜੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਟਰਾਲੀਆਂ ਤੇ ਟਿੱਪਰਾਂ ਨੂੰ ਰੇਤਾ ਨਾਲ ਓਵਰਲੋਡ ਕੀਤਾ ਜਾਂਦਾ ਹੈ।
 

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News