ਗਮ ''ਚ ਡੁੱਬਾ ਧੂਰੀ ਦਾ ਪਿੰਡ ਲੱਡਾ, ਹਰ ਅੱਖ ਹੋਈ ਨਮ
Tuesday, Oct 21, 2025 - 12:47 PM (IST)

ਧੂਰੀ : ਧੂਰੀ ਨਜ਼ਦੀਕ ਪਿੰਡ ਲੱਡਾ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਭਾਰਤੀ ਫੌਜ ਦੀ 11 ਸਿੱਖਲਾਈ ਰੈਜੀਮੈਂਟ ਵਿਚ ਤਾਇਨਾਤ ਸਿਪਾਹੀ ਗੁਰਸੇਵਕ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਸੇਵਕ ਸਿੰਘ ਛੁੱਟੀ 'ਤੇ ਘਰ ਆਇਆ ਹੋਇਆ ਸੀ, ਜਦੋਂ ਇਹ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ 8 ਸਾਲਾਂ ਤੋਂ ਫੌਜ ਵਿਚ ਡਿਊਟੀ ਨਿਭਾਅ ਰਿਹਾ ਗੁਰਸੇਵਕ ਸਿੰਘ ਬਤੌਰ ਸਿਪਾਹੀ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਉਸ ਦਾ ਅੰਤਿਮ ਸਸਕਾਰ ਪਿੰਡ ਲੱਡਾ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ, ਇਸ ਮੌਕੇ ਫੌਜ ਦੇ ਉੱਚ ਅਧਿਕਾਰੀ ਅਤੇ ਸਿਪਾਹੀ ਹਾਜ਼ਰ ਰਹੇ। ਫੌਜ ਵੱਲੋਂ ਸ਼ਹੀਦ ਸਿਪਾਹੀ ਨੂੰ ਗਾਰਦ ਆਫ ਆਨਰ ਦੇ ਤਹਿਤ ਸਲਾਮੀ ਦਿੱਤੀ ਗਈ।
ਇਹ ਵੀ ਪੜ੍ਹੋ : ਸਾਬਕਾ DGP ਮੁਹੰਮਦ ਮੁਸਤਫਾ, ਪਤਨੀ ਰਜ਼ੀਆ ਸੁਲਤਾਨਾ, ਧੀ ਅਤੇ ਨੂੰਹ ’ਤੇ ਕਤਲ ਦਾ ਕੇਸ ਦਰਜ
ਦੁੱਖ ਦੀ ਗੱਲ ਹੈ ਕਿ ਗੁਰਸੇਵਕ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਉਸ ਦੇ ਪਿਤਾ ਦਾ ਸਾਇਆ ਪਹਿਲਾਂ ਹੀ ਸਿਰ ਤੋਂ ਉਠ ਗਿਆ ਸੀ। ਪਿੱਛੇ ਬਜ਼ੁਰਗ ਮਾਤਾ ਅਤੇ ਚਾਰ ਭੈਣਾਂ ਰਹਿ ਗਈਆਂ ਹਨ। ਪੂਰਾ ਪਿੰਡ ਉਸਦੀ ਮੌਤ ਨਾਲ ਗਮਗੀਨ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹੀਦ ਸਿਪਾਹੀ ਗੁਰਸੇਵਕ ਸਿੰਘ ਨੂੰ ਨਮਨ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪਿੰਡ ਦਾ ਮਾਣ ਸੀ ਤੇ ਉਸਦੀ ਯਾਦ ਹਮੇਸ਼ਾਂ ਜੀਊਂਦੀ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ, ਮਿਲੇਗਾ ਬੰਪਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e