ਅਧਿਆਪਕਾਂ ਨੇ ਖੋਲ੍ਹਿਆ 'ਠੇਕਾ', ਬਦਲੇਗਾ ਜ਼ਿੰਦਗੀਆਂ

Monday, Jul 29, 2019 - 12:27 PM (IST)

ਅਧਿਆਪਕਾਂ ਨੇ ਖੋਲ੍ਹਿਆ 'ਠੇਕਾ', ਬਦਲੇਗਾ ਜ਼ਿੰਦਗੀਆਂ

ਲੁਧਿਆਣਾ (ਵਿਪਨ) : ਖੰਨਾ-ਮਲੇਰਕੋਟਲਾ ਰੋਡ 'ਤੇ ਪਿੰਡ ਜਰਗੜੀ ਵਿਖੇ ਇਕ ਅਧਿਆਪਕ ਜੋੜੇ ਨੇ ਅਜਿਹਾ ਠੇਕਾ ਖੋਲ੍ਹਿਆ ਹੈ, ਜੋ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਕੇ ਰੱਖ ਦੇਵੇਗਾ। ਜੀ ਹਾਂ, ਇਹ ਕੋਈ ਸ਼ਰਾਬ ਦਾ ਨਹੀਂ, ਸਗੋਂ ਕਿਤਾਬਾਂ ਦਾ ਠੇਕਾ ਹੈ, ਜਿਸ ਨੂੰ ਦੇਖ ਕੇ ਹਰ ਆਉਂਦਾ-ਜਾਂਦਾ ਬੰਦਾ ਹੈਰਾਨ ਰਹਿ ਜਾਂਦਾ ਹੈ। ਅਸਲ 'ਚ ਪਿੰਡ ਜਰਗੜੀ ਦੇ ਅਧਿਆਪਕ ਦਰਸ਼ਨਦੀਪ ਨੇ ਅਨੋਖੀ ਪਹਿਲੀ ਕਰਦਿਆਂ ਆਪਣੀ ਲਾਈਬ੍ਰੇਰੀ ਨੂੰ 'ਠੇਕਾ ਕਿਤਾਬ ਦੇਸੀ ਤੇ ਅੰਗਰੇਜ਼ੀ' ਦਾ ਨਾਂ ਦਿੱਤਾ ਹੈ।

ਦਰਸ਼ਨਦੀਪ ਦਾ ਮੰਨਣਾ ਹੈ ਕਿ ਲੋਕਾਂ ਨੇ ਨਸ਼ਾ ਕਰਨਾ ਹੈ ਤਾਂ ਕਿਤਾਬਾਂ ਦਾ ਕਰਨਾ ਚਾਹੀਦਾ ਹੈ, ਜੋ ਕਿ ਸਿਹਤ ਲਈ ਬਿਲਕੁਲ ਹਾਨੀਕਾਰਕ ਨਹੀਂ ਹੈ। ਇਸ ਠੇਕੇ 'ਚ ਦੇਸੀ ਮਤਲਬ ਕਿ ਪੰਜਾਬੀ ਦੇ ਨਾਲ ਹੀ ਅੰਗਰੇਜ਼ੀ ਭਾਸ਼ਾਵਾਂ ਵਾਲੀਆਂ ਕਿਤਾਬਾਂ ਰੈਕ 'ਚ ਸਜੀਆਂ ਹਨ ਅਤੇ ਬਿਲਕੁਲ ਮੁਫਤ ਕਿਤਾਬਾਂ ਮੁਹੱਈਆਂ ਹਨ। ਦਰਸ਼ਨਦੀਪ ਦਾ ਮੰਨਣਾ ਹੈ ਕਿ ਕਿਤਾਬਾਂ ਦਾ ਨਸ਼ਾ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦਿੰਦਾ ਹੈ। ਉਨ੍ਹਾਂ ਵਲੋਂ ਖੋਲ੍ਹੀ ਲਾਈਬ੍ਰੇਰੀ 'ਚ ਕੁਦਰਤ ਦੀ ਗੋਦ 'ਚ ਅਤੇ ਬੈੱਡ 'ਤੇ ਲੇਟ ਕੇ ਪੜ੍ਹਨ ਦਾ ਵੀ ਇੰਤਜ਼ਾਮ ਹੈ। ਇਸ ਕੰਮ ਲਈ ਪਿੰਡ ਦੇ ਮੋਹਤਬਰ ਬੰਦੇ ਵੀ ਦਰਸ਼ਨਦੀਪ ਦਾ ਸਾਥ ਦੇ ਰਹੇ ਹਨ।


author

Babita

Content Editor

Related News