ਵਿਜੀਲੈਂਸ ਟੀਮ ਵੱਲੋਂ 45 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫ਼ਤਾਰ
Friday, Aug 28, 2020 - 03:32 PM (IST)

ਮੁਕੇਰੀਆਂ (ਨਾਗਲਾ)— ਮੁਕੇਰੀਆਂ ਤਹਿਸੀਲ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਵਿਜੀਲੈਂਸ ਟੀਮ ਦੇ ਡੀ. ਐੱਸ. ਪੀ. ਨਿਰੰਜਣ ਸਿੰਘ ਵੱਲੋਂ ਪਟਵਾਰੀ ਜਤਿੰਦਰ ਬਹਿਲ ਨੂੰ 45 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉੱਪ ਮੰਡਲ ਮੁਕੇਰੀਆ ਦੇ ਪਿੰਡ ਪੋਤਾ ਦੇ ਰਾਵਲ ਸਿੰਘ ਨੇ ਵਿਜੀਲੈਂਸ ਦੇ ਡੀ. ਐੱਸ. ਪੀ. ਨਿਰੰਜਣ ਸਿੰਘ ਨੂੰ ਸ਼ਿਕਾਇਤ ਕੀਤੀ ਸੀ ਕਿ ਉਕਤ ਪਟਵਾਰੀ ਜਤਿੰਦਰ ਬਹਿਲ ਜ਼ਮੀਨ ਦਾ 4 ਭਰਾਵਾਂ ਦੇ ਨਾਮ 'ਤੇ ਇੰਤਕਾਲ ਕਰਨ ਲਈ 60 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 5900 ਤੋਂ ਪਾਰ
ਉਸ ਨੇ 50 ਹਜ਼ਾਰ ਰੁਪਏ 'ਚ ਸੌਦਾ ਹੋ ਤੈਅ ਕੀਤਾ ਅਤੇ ਉਸ ਨੇ 5 ਹਜਾਰ ਰੁਪਏ ਪਹਿਲੇ ਲੈ ਲਏ। ਸ਼ਿਕਾਇਤ ਕਰਤਾ ਰਾਵਲ ਸਿੰਘ ਨੇ ਜਦੋਂ 45 ਹਜ਼ਾਰ ਰੁਪਏ ਉਕਤ ਪਟਵਾਰੀ ਨੂੰ ਫੜਾਏ ਤਾਂ ਵਿਜੀਲੈਂਸ ਟੀਮ ਨੇ ਮੌਕੇ 'ਤੇ ਜਤਿੰਦਰ ਬਹਿਲ ਤੋਂ 45 ਹਜ਼ਾਰ ਰੁਪਏ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਵਿਜੀਲੈਂਸ਼ ਟੀਮ ਵੱਲੋ ਅਗਲੀ ਕਾਨੁੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਰਮਨਾਕ! ਹੁਣ ਜਲੰਧਰ 'ਚ ਨੂੰਹ ਨੇ ਘਰੋਂ ਕੱਢੀ ਸੱਸ, ਜਾਣੋ ਕੀ ਹੈ ਮਾਮਲਾ (ਵੀਡੀਓ)
ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਡਿਲਿਵਰੀ ਲਈ ਆਈ ਜਨਾਨੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼