ਨਹਾਉਂਦਿਆਂ ਦੋਸਤਾਂ ਦੀ ਵੀਡੀਓ ਬਣਾਉਂਦੇ ਸਮੇਂ ਨਹਿਰ ''ਚ ਡਿੱਗੇ ਨੌਜਵਾਨ ਦੀ ਲਾਸ਼ ਬਰਾਮਦ

Friday, Aug 14, 2020 - 01:50 PM (IST)

ਨਹਾਉਂਦਿਆਂ ਦੋਸਤਾਂ ਦੀ ਵੀਡੀਓ ਬਣਾਉਂਦੇ ਸਮੇਂ ਨਹਿਰ ''ਚ ਡਿੱਗੇ ਨੌਜਵਾਨ ਦੀ ਲਾਸ਼ ਬਰਾਮਦ

ਸਮਾਣਾ (ਦਰਦ)-ਚਾਰ ਦਿਨ ਪਹਿਲਾਂ ਭਾਖੜਾ ਨਹਿਰ 'ਚ ਡੁੱਬੇ 17 ਸਾਲਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲਣ ਤੋਂ ਬਾਅਦ ਸਮਾਣਾ ਲਿਆਂਦੀ ਗਈ। ਘਟਨਾ ਵਾਲੀ ਥਾਂ ਭਾਖੜਾ ਨਹਿਰ ਦਾ ਹਿੱਸਾ ਹਰਿਆਣਾ 'ਚ ਹੋਣ ਕਾਰਣ ਉਥੋਂ ਦੀ ਪੁਲਸ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਲਈ ਸਮਾਣਾ ਪਹੁੰਚੀ।

ਇਹ ਵੀ ਪੜ੍ਹੋ: ਕੈਦੀ ਨੇ ਗੁਪਤ ਅੰਗ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ, ਇੰਝ ਖੁੱਲ੍ਹਿਆ ਭੇਤ

ਸਿਵਲ ਹਸਪਤਾਲ 'ਚ ਪਹੁੰਚੇ ਮਹਿਮੁਦਪੁਰ ਹਰਿਆਣਾ ਪੁਲਸ ਚੌਕੀ ਮੁਖੀ ਰਾਜਬੀਰ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ (17) ਦੇ ਪਿਤਾ ਰਤਨ ਸਿੰਘ ਨਿਵਾਸੀ ਪਿੰਡ ਦਾਨੀਪੁਰ (ਪੰਜਾਬ) ਵਲੋਂ ਪੁਲਸ ਨੂੰ ਦਰਜ ਕਰਵਾਏ ਬਿਆਨ ਅਨੁਸਾਰ ਸਮਾਣਾ ਦੀ ਇਕ ਵਰਕਸ਼ਾਪ 'ਚ ਕੰਮ ਕਰਦਾ ਉਸ ਦਾ ਪੁੱਤਰ ਹਰਪ੍ਰੀਤ 9 ਅਗਸਤ ਨੂੰ ਆਪਣੇ ਕੁਝ ਦੋਸਤਾਂ ਦੇ ਨਾਲ ਭਾਖੜਾ ਨਹਿਰ 'ਚ ਨਹਾਉਣ ਗਿਆ ਸੀ। ਉਹ ਨਹਿਰ ਕਿਨਾਰੇ ਖੜ੍ਹਾ ਹੋ ਕੇ ਆਪਣੇ ਦੋਸਤਾਂ ਦੀ ਮੋਬਾਇਲ 'ਤੇ ਵੀਡੀਓ ਬਣਾ ਰਿਹਾ ਸੀ ਕਿ ਪੈਰ ਤਿਲਕਣ ਨਾਲ ਨਹਿਰ 'ਚ ਜਾ ਡਿੱਗਾ। ਤੈਰਨ ਦੀ ਜਾਚ ਨਾ ਹੋਣ ਕਾਰਣ ਉਹ ਪਾਣੀ ਦੇ ਤੇਜ਼ ਬਹਾਅ 'ਚ ਡੁੱਬ ਗਿਆ। ਉਸੇ ਦਿਨ ਤੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਪੁਲਸ ਤੇ ਐਕਸਾਈਜ਼ ਮਹਿਕਮੇ ਦੀ ਵੱਡੀ ਕਰਵਾਈ, ਨਸ਼ੇ ਲਈ ਬਦਨਾਮ ਇਸ ਪਿੰਡ 'ਤੇ ਤੜਕਸਾਰ ਮਾਰਿਆ ਛਾਪਾ


author

Shyna

Content Editor

Related News